20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਨਗਰ ਕੌਂਸਲ ਧਨੌਲਾ ਵਾਰਡ ਨੰਬਰ 6 ਵਿੱਚੋਂ ਮਨੀਸ਼ ਕੁਮਾਰ, 7 ਵਿੱਚੋਂ ਜਸਵੀਰ ਕੌਰ ਅਤੇ ਵਾਰਡ ਨੰਬਰ 8 ਵਿੱਚੋਂ ਸੁਰਜੀਤ ਸਿੰਘ ਰਹੇ ਜੇਤੂ

ਧਨੌਲਾ, 29 ਮਈ (ਜਤਿੰਦਰ ਸਿੰਘ ਧਨੌਲਾ)- ਨਗਰ ਕੌਂਸਲ ਧਨੌਲਾ ਦੇ ਵਾਰਡ ਨੰਬਰ ਛੇ, ਸੱਤ ਅਤੇ ਅੱਠ ਦੇ ਆਏ ਨਤੀਜਿਆਂ ਵਿੱਚ ਕਰਮਵਾਰ ਵਾਰਡ ਨੰਬਰ ਛੇ ਵਿੱਚੋਂ ਮਨੀਸ਼ ਕੁਮਾਰ ਆਜ਼ਾਦ ਨੂੰ 272 ਅਤੇ ਕੁਲਵਿੰਦਰ ਸਿੰਘ ਆਮ ਆਦਮੀ ਪਾਰਟੀ 210 ਵੋਟ ਪ੍ਰਾਪਤ ਹੋਏ ਸਿੱਟੇ ਵਜੋਂ ਮਨੀਸ਼ ਕੁਮਾਰ 62 ਵੋਟਾਂ ਦੇ ਫਰਕ ਨਾਲ ਚੋਣ ਜਿੱਤ ਗਏ। ਵਾਰਡ ਨੰਬਰ ਸੱਤ ਵਿੱਚੋਂ ਪੰਜ ਉਮੀਦਵਾਰ ਚੋਣ ਮੈਦਾਨ ਵਿੱਚ ਸਨ, ਜਿਨਾਂ ਵਿੱਚੋਂ ਜਸਵੀਰ ਕੌਰ ਆਜ਼ਾਦ ਨੂੰ ਸਭ...

ਅਜੀਤ ਡੈਸਕ 29-05-2026

ਧਨੌਲਾ, 29 ਮਈ (ਜਤਿੰਦਰ ਸਿੰਘ ਧਨੌਲਾ)- ਨਗਰ ਕੌਂਸਲ ਧਨੌਲਾ ਦੇ ਵਾਰਡ ਨੰਬਰ ਛੇ, ਸੱਤ ਅਤੇ ਅੱਠ ਦੇ ਆਏ ਨਤੀਜਿਆਂ ਵਿੱਚ ਕਰਮਵਾਰ ਵਾਰਡ ਨੰਬਰ ਛੇ ਵਿੱਚੋਂ ਮਨੀਸ਼ ਕੁਮਾਰ ਆਜ਼ਾਦ ਨੂੰ 272 ਅਤੇ ਕੁਲਵਿੰਦਰ ਸਿੰਘ ਆਮ ਆਦਮੀ ਪਾਰਟੀ 210 ਵੋਟ ਪ੍ਰਾਪਤ ਹੋਏ ਸਿੱਟੇ ਵਜੋਂ ਮਨੀਸ਼ ਕੁਮਾਰ 62 ਵੋਟਾਂ ਦੇ ਫਰਕ ਨਾਲ ਚੋਣ ਜਿੱਤ ਗਏ। ਵਾਰਡ ਨੰਬਰ ਸੱਤ ਵਿੱਚੋਂ ਪੰਜ ਉਮੀਦਵਾਰ ਚੋਣ ਮੈਦਾਨ ਵਿੱਚ ਸਨ, ਜਿਨਾਂ ਵਿੱਚੋਂ ਜਸਵੀਰ ਕੌਰ ਆਜ਼ਾਦ ਨੂੰ ਸਭ ਤੋਂ ਵੱਧ 562 ਵੋਟ ਪ੍ਰਾਪਤ ਹੋਏ ਜਦ ਕਿ ਨਿਸ਼ਾ ਕੁਮਾਰੀ ਨੂੰ 131 ਵੋਟ ਪ੍ਰਾਪਤ ਹੋਏ। ਸਿੱਟੇ ਵਜੋਂ ਜਸਵੀਰ ਕੌਰ 431 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਵਾਰਡ ਨੰਬਰ ਅੱਠ ਵਿੱਚ ਚਾਰ ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਜਿਨ੍ਹਾਂ ਵਿੱਚੋਂ ਸੁਰਜੀਤ ਸਿੰਘ ਸੀਤਾ ਆਜ਼ਾਦ , ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਨੂੰ 497 ਵੋਟ ਪ੍ਰਾਪਤ ਹੋਏ ਜਦ ਕਿ ਜਗਜੀਤ ਸਿੰਘ ਸੈਣਾ ਨੂੰ 304 ਵੋਟ ਪ੍ਰਾਪਤ ਹੋਏ ਸਿੱਟੇ ਵਜੋਂ ਸੁਰਜੀਤ ਸਿੰਘ 193 ਵੋਟਾਂ ਦੇ ਫਰਕ ਨਾਲ ਜੇਤੂ ਰਹੇ।

ਪਿਛਲੀ ਖ਼ਬਰ ਨਗਰ ਨਿਗਮ ਕਪੂਰਥਲਾ ਦੇ 50 ਵਾਰਡਾਂ ਦੀ ਗਿਣਤੀ ਵਿਰਸਾ ਵਿਹਾਰ ਵਿਚ ਸ਼ੁਰੂ ਅਗਲੀ ਖ਼ਬਰ ਨਗਰ ਪੰਚਾਇਤ ਨਥਾਣਾ ਦੇ 6 ਵਾਰਡਾਂ ਦੇ ਚੋਣ ਨਤੀਜੇ