20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਰਮਦਾਸ ਨਗਰ ਕੌਂਸਲ ਚੋਣਾਂ 'ਚ ਆਪ ਦੀ ਵੱਡੀ ਜਿੱਤ, ਵਿਧਾਇਕ ਧਾਲੀਵਾਲ ਨੇ ਕੱਸਿਆ ਵਿਰੋਧੀਆਂ ਤੇ ਤੰਨਜ

ਅਜਨਾਲਾ, 29 ਮਈ ( ਗੁਰਪ੍ਰੀਤ ਸਿੰਘ ਢਿੱਲੋਂ)-ਬੀਤੇ ਦਿਨੀਂ ਇਤਿਹਾਸਿਕ ਕਸਬਾ ਰਮਦਾਸ ਅੰਦਰ ਹੋਈਆਂ...

ਅਜੀਤ ਡੈਸਕ 29-05-2026

ਅਜਨਾਲਾ, 29 ਮਈ ( ਗੁਰਪ੍ਰੀਤ ਸਿੰਘ ਢਿੱਲੋਂ)-ਬੀਤੇ ਦਿਨੀਂ ਇਤਿਹਾਸਿਕ ਕਸਬਾ ਰਮਦਾਸ ਅੰਦਰ ਹੋਈਆਂ ਨਗਰ ਕੌਂਸਲ ਚੋਣਾਂ ਦੇ ਅੱਜ ਆਏ ਨਤੀਜਿਆਂ 'ਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਦਰਜ ਕੀਤੀ ਹੈ। ਰਮਦਾਸ ਦੀਆਂ ਕੁੱਲ 11 ਸੀਟਾਂ ਵਿੱਚੋਂ 10 ਸੀਟਾਂ ਆਮ ਆਦਮੀ ਪਾਰਟੀ ਜਦਕਿ ਇੱਕ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ ਵਿੱਚ ਗਈ ਹੈ।

ਨਤੀਜੇ ਆਉਣ ਉਪਰੰਤ ਆਪਣੇ ਸਮਰਥਕਾਂ ਨਾਲ ਜੇਤੂ ਜਲੂਸ ਕੱਢ ਰਹੇ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਆਪਣੀ ਵੱਡੀ ਜਿੱਤ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਇਹਨਾਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਅਤੇ ਕਾਂਗਰਸ ਪਾਰਟੀ ਨੇ ਰਲ ਕੇ ਸਾਡਾ ਵਿਰੋਧ ਕੀਤਾ ਸੀ ਪਰ ਰਮਦਾਸ ਦੇ ਲੋਕਾਂ ਨੇ ਇਨ੍ਹਾਂ ਨੂੰ ਵੀ ਮੂੰਹ ਨਹੀਂ ਲਾਇਆ ਤੇ ਸਾਡੀ ਵੱਡੀ ਜਿੱਤ ਹੋਈ ਹੈ।

ਉਨ੍ਹਾਂ ਨੇ ਮੁੜ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਇੱਕੋ-ਇੱਕ ਉਦੇਸ਼ ਬਾਬਾ ਬੁੱਢਾ ਸਾਹਿਬ ਦੇ ਇਸ ਇਤਿਹਾਸਿਕ ਕਸਬੇ ਨੂੰ ਹਰ ਪੱਖ ਤੋਂ ਨੰਬਰ ਇੱਕ ਬਣਾਉਣਾ ਹੈ। ਵੇਰਵੇਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਇਸ ਵੱਡੀ ਜਿੱਤ ਤੇ ਪਾਰਟੀ ਸਮਰਥਕ ਢੋਲ ਦੇ ਡੱਗੇ ਤੇ ਭੰਗੜੇ ਪਾ ਰਹੇ ਹਨ।

ਪਿਛਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਦੇ 5,6,7,8 ਵਾਰਡ ਵਿੱਚ ਆਮ ਆਦਮੀ ਅਤੇ ਵਾਰਡ ਨੰਬਰ 9 ਤੋ ਕਾਂਗਰਸ ਜੇਤੂ ਅਗਲੀ ਖ਼ਬਰ ਦਸੂਹਾ ਚੋਣਾਂ ਦੇ ਪਹਿਲੇ ਰਾਊਂਡ ਦੇ ਨਤੀਜੇ