19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਜ਼ੀਰਕਪੁਰ ਨਗਰ ਕੌਂਸਲ ਚੋਣਾਂ: ਪਹਿਲੇ ਚਾਰ ਨਤੀਜਿਆਂ 'ਚ ‘ਆਪ’ ਦਾ ਦਬਦਬਾ, ਤਿੰਨ ਵਾਰਡਾਂ ’ਚ ਜਿੱਤ, ਕਾਂਗਰਸ ਨੂੰ ਇੱਕ ਸੀਟ

ਜ਼ੀਰਕਪੁਰ, 29 ਮਈ, (ਹੈਪੀ ਪੰਡਵਾਲਾ)- ਜ਼ੀਰਕਪੁਰ ਨਗਰ ਕੌਂਸਲ ਦੀਆਂ 31 ਵਾਰਡਾਂ ਲਈ ਹੋਈਆਂ ਚੋਣਾਂ ਦੇ...

ਅਜੀਤ ਡੈਸਕ 29-05-2026

ਜ਼ੀਰਕਪੁਰ, 29 ਮਈ, (ਹੈਪੀ ਪੰਡਵਾਲਾ)- ਜ਼ੀਰਕਪੁਰ ਨਗਰ ਕੌਂਸਲ ਦੀਆਂ 31 ਵਾਰਡਾਂ ਲਈ ਹੋਈਆਂ ਚੋਣਾਂ ਦੇ ਨਤੀਜਿਆਂ ਵਿੱਚੋਂ ਹੁਣ ਤੱਕ ਚਾਰ ਵਾਰਡਾਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਸ਼ੁਰੂਆਤੀ ਰੁਝਾਨਾਂ ਅਤੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੇ ਬੜ੍ਹਤ ਬਣਾਉਂਦਿਆਂ ਤਿੰਨ ਵਾਰਡਾਂ ’ਤੇ ਜਿੱਤ ਦਰਜ ਕੀਤੀ ਹੈ, ਜਦਕਿ ਕਾਂਗਰਸ ਨੂੰ ਇੱਕ ਵਾਰਡ ਵਿੱਚ ਸਫਲਤਾ ਮਿਲੀ ਹੈ।

ਵਾਰਡ ਨੰਬਰ 2 ਤੋਂ ‘ਆਪ’ ਦੀ ਕਲਾਵਤੀ, ਵਾਰਡ ਨੰਬਰ 6 ਤੋਂ ਸੁਮਨ ਸੈਨ ਅਤੇ ਵਾਰਡ ਨੰਬਰ 12 ਤੋਂ ਵਰਿੰਦਰ ਕੌਰ ਜੇਤੂ ਰਹੇ ਹਨ। ਇਸੇ ਤਰ੍ਹਾਂ ਵਾਰਡ ਨੰਬਰ 11 ਤੋਂ ਕਾਂਗਰਸ ਦੇ ਗੁਰਸੇਵਕ ਸਿੰਘ ਪੁਨੀਆ ਨੇ ਜਿੱਤ ਹਾਸਲ ਕੀਤੀ ਹੈ। ਬਾਕੀ ਵਾਰਡਾਂ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਬਠਿੰਡਾ ਵਿਖੇ ਚੋਣ ਕੇਂਦਰਾਂ ਵਿੱਚ ਵੋਟ ਗਿਣਤੀ ਦਾ ਮਾਹੌਲ ਸ਼ਾਂਤੀ ਤਰੀਕੇ ਨਾਲ ਜਾਰੀ ਅਗਲੀ ਖ਼ਬਰ ਨਗਰ ਨਿਗਮ ਕਪੂਰਥਲਾ ਦੇ 50 ਵਾਰਡਾਂ ਚੋਂ 41 ਦੇ ਚੋਣ ਨਤੀਜੇ ਆਏ ਸਾਹਮਣੇ