17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਲੜਾਈ-ਝਗੜੇ ਵਿਚ ਇਕ ਨੌਜਵਾਨ ਦੀ ਮੌਤ, ਤਿੰਨ ਦੋਸ਼ੀ ਗ੍ਰਿਫਤਾਰ

ਨਵਾਂ ਗਰਾਓਂ (ਮੁਹਾਲੀ), 26 ਜੂਨ - ਨਵਾਂ ਗਰਾਓਂ ਵਿਖੇ ਬੀਤੀ ਰਾਤ ਹੋਏ ਲੜਾਈ-ਝਗੜੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੂਜਾ ਜ਼ਖਮੀ ਹੈ। ਮ੍ਰਿਤਕ ਦੀ ਪਛਾਣ ਕਰਨਪ੍ਰੀਤ ਸਿੰਘ ਪੁੱਤਰ ਬਲਬੀਰ ਸਿੰਘ ਨਿਵਾਸੀ...

ਅਜੀਤ ਡੈਸਕ 26-06-2026

ਨਵਾਂ ਗਰਾਓਂ (ਮੁਹਾਲੀ), 26 ਜੂਨ - ਨਵਾਂ ਗਰਾਓਂ ਵਿਖੇ ਬੀਤੀ ਰਾਤ ਹੋਏ ਲੜਾਈ-ਝਗੜੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੂਜਾ ਜ਼ਖਮੀ ਹੈ। ਮ੍ਰਿਤਕ ਦੀ ਪਛਾਣ ਕਰਨਪ੍ਰੀਤ ਸਿੰਘ ਪੁੱਤਰ ਬਲਬੀਰ ਸਿੰਘ ਨਿਵਾਸੀ ਮਕਾਨ ਨੰਬਰ 53, ਖੁੱਡਾ ਅਲੀ ਸ਼ੇਰ, ਚੰਡੀਗੜ੍ਹ ਵਜ਼ੋਂ ਹੋਈ ਹੈ।,ਜਿਸ ਦੀ ਇਲਾਜ ਦੌਰਾਨ ਪੀ.ਜੀ.ਆਈ. ਹਸਪਤਾਲ ਚੰਡੀਗੜ੍ਹ ਵਿਖੇ ਮੌਤ ਹੋਈ ਹੈ। ਹਰਪ੍ਰੀਤ ਸਿੰਘ, ਜੋ ਕਿ ਜ਼ਖਮੀ ਹਾਲਤ ਵਿਚ ਹਸਪਤਾਲ ਦਾਖਲ ਹੈ।ਮ੍ਰਿਤਕ ਦੇ ਭਰਾ ਹਰਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਵਲੋਂ ਮਾਮਲਾ ਦਰਜ ਕਰ ਕੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਠ ਜਣਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਬਾਕੀ ਦੋਸ਼ੀਆਂ ਦੀ ਭਾਲ ਪੁਲਿਸ ਵਲੋਂ ਜਾਰੀ ਹੈ।

ਪਿਛਲੀ ਖ਼ਬਰ ਪਹਿਲੇ ਟੀ-20 'ਚ ਆਇਰਲੈਂਡ ਖ਼ਿਲਾਫ਼ ਭਾਰਤ ਦੀ ਹਾਲਤ ਖਰਾਬ, 12 ਓਵਰਾਂ 'ਚ 100 ਦੌੜਾਂ 'ਤੇ 6 ਖਿਡਾਰੀ ਹੋ ਚੁੱਕੇ ਨੇ ਆਊਟ ਅਗਲੀ ਖ਼ਬਰ ਔਰਤਾਂ ਦੀ ਆਰਥਿਕ ਸੁਰੱਖਿਆ ਅਤੇ ਹਰ ਪਿੰਡ ਤੱਕ ਬਿਹਤਰ ਸਹੂਲਤਾਂ ਪਹੁੰਚਾਉਣਾ ਹੀ ਸਾਡਾ ਮੁੱਖ ਮਕਸਦ ਹੈ - ਮੁੱਖ ਮੰਤਰੀ ਭਗ...