15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਭਾਜਪਾ ਵਲੋਂ ਡੇਰਾਬੱਸੀ ਹਲਕੇ ਵਿਚ ਛਬੀਲਾਂ ਲਗਾ ਕੇ ਕੀਤੀ ਸੇਵਾ

ਡੇਰਾਬੱਸੀ, 27 ਜੂਨ- ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮੌਕੇ ਭਾਰਤੀ ਜਨਤਾ ਪਾਰਟੀ ਵਲੋਂ...

ਅਜੀਤ ਡੈਸਕ 27-06-2026

ਡੇਰਾਬੱਸੀ, 27 ਜੂਨ- ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮੌਕੇ ਭਾਰਤੀ ਜਨਤਾ ਪਾਰਟੀ ਵਲੋਂ ਸੇਵਾ ਭਾਵਨਾ ਤਹਿਤ ਡੇਰਾਬੱਸੀ, ਜ਼ੀਰਕਪੁਰ ਅਤੇ ਲਾਲੜੂ ਵਿਖੇ ਛੋਲਿਆਂ ਅਤੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ। ਇਸ ਮੌਕੇ ਸੀਨੀਅਰ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਅਤੇ ਸੀਨੀਅਰ ਯੂਥ ਭਾਜਪਾ ਆਗੂ ਹਰਦੀਪ ਸਿੰਘ ਸੈਣੀ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਰਾਹਗੀਰਾਂ ਅਤੇ ਸਥਾਨਕ ਲੋਕਾਂ ਨੂੰ ਛਬੀਲ ਦਾ ਪ੍ਰਸਾਦ ਵੰਡਿਆ ਗਿਆ।

ਇਸ ਮੌਕੇ ਹਰਦੀਪ ਸਿੰਘ ਸੈਣੀ ਨੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ, ਬਹਾਦਰੀ ਅਤੇ ਲੋਕ-ਪੱਖੀ ਰਾਜ ਦੀਆਂ ਵਿਸ਼ੇਸ਼ਤਾਵਾਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਉਨ੍ਹਾਂ ਦਾ ਸ਼ਾਸਨ ਧਰਮ ਨਿਰਪੱਖਤਾ, ਇਨਸਾਫ਼ ਅਤੇ 'ਸਰਬੱਤ ਦੇ ਭਲੇ' ਦੀ ਸੋਚ ਦਾ ਪ੍ਰਤੀਕ ਸੀ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਨੂੰ ਵੀ ਅਜਿਹੇ ਹੀ ਅਮਨ-ਸ਼ਾਂਤੀ, ਕਾਨੂੰਨ ਦੇ ਰਾਜ ਅਤੇ ਵਿਕਾਸ ਵਾਲੇ ਮਾਹੌਲ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਦੇ ਗੌਰਵਮਈ ਇਤਿਹਾਸ ਨੂੰ ਨਮਨ ਕਰਦੀ ਹੈ ਅਤੇ ਸੂਬੇ ਵਿਚ ਸੁਰੱਖਿਅਤ, ਨਿਰਪੱਖ ਅਤੇ ਵਿਕਾਸਮੁਖੀ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ। ਇਸ ਮੌਕੇ ਪੁਸ਼ਪਿੰਦਰ ਮਹਿਤਾ, ਮੇਜਰ ਪਰਾਗਪੁਰ, ਗੁਲਜ਼ਾਰ ਟਿਵਾਣਾ, ਰਾਜੇਸ਼ ਮਾਸਟਰ, ਜੱਸੀ, ਬਿੱਟੂ, ਪ੍ਰਦੀਪ ਪਾਲ ਸਿੰਘ, ਰਿੰਕੂ ਜਨੇਤਪੁਰ, ਵਰਜੇਸ਼, ਸਨਅਤ ਭਾਰਦਵਾਜ, ਸੁਭਾਸ਼ ਲਾਲੜੂ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਆਗੂ, ਵਰਕਰ ਅਤੇ ਸਥਾਨਕ ਪਤਵੰਤੇ ਹਾਜ਼ਰ ਸਨ।

ਪਿਛਲੀ ਖ਼ਬਰ ਝੱਲ ਲੇਈ ਵਾਲਾ ਵਿਖੇ 9 ਮੋਟਰਾਂ ਦੀਆਂ ਤਾਰਾਂ ਤੇ 1 ਮੋਬਾਇਲ ਚੋਰੀ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ਼ ਬੇਲੋੜੀ ਬਿਆਨਬਾਜ਼ੀ ਬੰਦ ਕੀਤੀ ਜਾਵੇ-ਗਰੇਵਾਲ