25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਤਹਿਸੀਲ ਦਫ਼ਤਰ ਸਮਾਣਾ ਵਿਚ ਵਿਜੀਲੈਂਸ ਦਾ ਛਾਪਾ, ਰੀਡਰ ਕਾਬੂ

ਸਮਾਣਾ (ਪਟਿਆਲਾ)-2 ਜੁਲਾਈ (ਸਾਹਿਬ ਸਿੰਘ)- ਅੱਜ ਦੁਪਹਿਰ ਪੰਜਾਬ ਵਿਜੀਲੈਂਸ ਬਿਊਰੋ ਨੇ ਤਹਿਸੀਲਦਾਰ...

ਅਜੀਤ ਡੈਸਕ 02-07-2026

ਸਮਾਣਾ (ਪਟਿਆਲਾ)-2 ਜੁਲਾਈ (ਸਾਹਿਬ ਸਿੰਘ)- ਅੱਜ ਦੁਪਹਿਰ ਪੰਜਾਬ ਵਿਜੀਲੈਂਸ ਬਿਊਰੋ ਨੇ ਤਹਿਸੀਲਦਾਰ ਸਮਾਣਾ ਦੇ ਦਫ਼ਤਰ ਵਿਚ ਛਾਪਾ ਮਾਰ ਕੇ ਨਾਇਬ ਤਹਿਸੀਲਦਾਰ ਦੇ ਰੀਡਰ ਸੰਜੀਵ ਸਭਰਵਾਲ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਹੈ। ਸੂਤਰਾਂ ਮੁਤਾਬਕ ਪਟਿਆਲਾ ਦੀ ਇਕ ਪਾਰਟੀ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੀਤੀ ਸੀ ਕਿ ਉਕਤ ਰੀਡਰ ਇਕ ਕੰਮ ਦੇ ਬਦਲੇ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਸ਼ਿਕਾਇਤ ਮਿਲਣ ਉਪਰੰਤ ਬਾਅਦ ਦੁਪਹਿਰ ਵਿਜੀਲੈਂਸ ਬਿਊਰੋ ਨਾਇਬ ਤਹਿਸੀਲਦਾਰ ਦੇ ਰੀਡਰ ਨੂੰ ਕਾਬੂ ਕਰਕੇ ਆਪਣੇ ਨਾਲ ਲੈ ਗਈ। ਬਿਊਰੋ ਨੇ ਇਸ ਸਬੰਧੀ ਕੋਈ ਵੇਰਵਾ ਨਹੀਂ ਦਿੱਤਾ।

ਪਿਛਲੀ ਖ਼ਬਰ ਲੁਧਿਆਣਾ 'ਚ ਲੁੱਟ ਕਰ ਭੱਜਦੇ ਬਦਮਾਸ਼ਾਂ 'ਚੋਂ ਇਕ ਕਾਬੂ, ਸਾਥੀ ਫ਼ਰਾਰ, ਨਕਲੀ ਪਿਸਤੌਲ ਬਰਾਮਦ ਅਗਲੀ ਖ਼ਬਰ ਪਿੰਡ ਰੂੜੇਕੇ ਕਲਾਂ ਵਿਚ ਮੀਂਹ ਦਾ ਪਾਣੀ ਘਰਾਂ ’ਚ ਵੜਿਆ