25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਪਿੰਡ ਰੂੜੇਕੇ ਕਲਾਂ ਵਿਚ ਮੀਂਹ ਦਾ ਪਾਣੀ ਘਰਾਂ ’ਚ ਵੜਿਆ

ਬਰਨਾਲਾ/ਰੂੜੇਕੇ ਕਲਾਂ, 2 ਜਲਾਈ (ਗੁਰਪ੍ਰੀਤ ਸਿੰਘ ਕਾਹਨੇਕੇ)- ਪਿੰਡ ਰੂੜੇਕੇ ਕਲਾਂ ਪਿੰਡ ਦੀ ਫਿਰਨੀ ’ਤੇ ਮੀਂਹ ਦਾ...

ਅਜੀਤ ਡੈਸਕ 02-07-2026

ਬਰਨਾਲਾ/ਰੂੜੇਕੇ ਕਲਾਂ, 2 ਜਲਾਈ (ਗੁਰਪ੍ਰੀਤ ਸਿੰਘ ਕਾਹਨੇਕੇ)- ਪਿੰਡ ਰੂੜੇਕੇ ਕਲਾਂ ਪਿੰਡ ਦੀ ਫਿਰਨੀ ’ਤੇ ਮੀਂਹ ਦਾ ਪਾਣੀ ਭਰਨ ਕਰਕੇ ਪਿੰਡ ਵਾਸੀਆਂ ਦੇ ਘਰਾਂ ਅੰਦਰ ਦਾਖ਼ਲ ਹੋ ਗਿਆ ਹੈ। ਮੀਂਹ ਦੇ ਪਾਣੀ ਕਾਰਨ ਪਿੰਡ ਵਾਸੀਆਂ ਦਾ ਘਰਾਂ ਦਾ ਸਮਾਨ ਪਾਣੀ ਕਾਰਨ ਖ਼ਰਾਬ ਹੋ ਗਿਆ ਹੈ। ਪਿੰਡ ਵਾਸੀ ਹਰਪਾਲ ਸਿੰਘ, ਸੇਵਕ ਸਿੰਘ, ਮਿੱਠਾ ਖਾਂ, ਚਮਕੌਰ ਸਿੰਘ, ਭੋਰਾ ਸਿੰਘ, ਜਗਸੀਰ ਸਿੰਘ, ਬੂਟਾ ਸਿੰਘ, ਬਹਾਦਰ ਸਿੰਘ, ਬਿੰਦਰ ਸਿੰਘ, ਮਿਸ਼ਤਰੀ ਤੇਜਾ ਸਿੰਘ ਨੇ ਕਿਹਾ ਕਿ ਪਹਿਲੇ ਮੀਂਹ ਦਾ ਪਾਣੀ ਹੀ ਪਾਣੀ ਦੀ ਯੋਗ ਨਿਕਾਸੀ ਨਾ ਹੋਣ ਕਰਕੇ ਪਿੰਡ ਵਾਸੀਆਂ ਦੇ ਘਰਾਂ ਅੰਦਰ ਦਾਖ਼ਲ ਹੋ ਗਿਆ ਹੈ।

ਜਿਸ ਕਰਕੇ ਪਿੰਡ ਵਾਸੀ ਹਰਪਾਲ ਸਿੰਘ ਪੁੱਤਰ ਸੇਵਕ ਸਿੰਘ ਦੇ ਘਰ ਦਾ ਸਮਾਨ ਪਾਣੀ ਨਾਲ ਖ਼ਰਾਬ ਹੋ ਗਿਆ ਹੈ। ਘਰ ਦੀਆਂ ਕੰਧਾਂ ਨੂੰ ਪਾਣੀ ਨਾਲ ਨੁਕਸਾਨ ਪਹੁੰਚ ਰਿਹਾ ਹੈ।

ਪਿਛਲੀ ਖ਼ਬਰ ਤਹਿਸੀਲ ਦਫ਼ਤਰ ਸਮਾਣਾ ਵਿਚ ਵਿਜੀਲੈਂਸ ਦਾ ਛਾਪਾ, ਰੀਡਰ ਕਾਬੂ ਅਗਲੀ ਖ਼ਬਰ ਲਛਮਣ ਨਹਿਰ ਵਿਚ ਪਿਆ ਪਾੜ, ਕਿਸਾਨਾਂ ਦਾ ਹੋਇਆ ਨੁਕਸਾਨ