24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਨਕਲੀ ਦਵਾਈ ਰੈਕੇਟ ਰਿਸ਼ਵਤ ਮਾਮਲੇ ਵਿਚ ਆਈ.ਪੀ.ਐਸ. ਦੀਪਕ ਗਹਿਲਾਵਤ 16 ਜੁਲਾਈ ਤੱਕ ਨਿਆਂਇਕ ਹਿਰਾਸਤ ਵਿਚ

ਨਵੀਂ ਦਿੱਲੀ, 2 ਜੁਲਾਈ - ਨਕਲੀ ਦਵਾਈ ਰੈਕੇਟ ਰਿਸ਼ਵਤ ਮਾਮਲੇ ਵਿਚ ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਵਿਚ ਆਈ.ਪੀ.ਐਸ. ਦੀਪਕ ਗਹਿਲਾਵਤ ਨੂੰ ਪੇਸ਼ ਕੀਤਾ ਗਿਆ। ਅਦਾਲਤ ਨੇ ਗਹਿਲਾਵਤ ਦੀ ਸੀ.ਬੀ.ਆਈ. ਨੂੰ ਪੁਲਿਸ ਹਿਰਾਸਤ...

ਅਜੀਤ ਡੈਸਕ 02-07-2026

ਨਵੀਂ ਦਿੱਲੀ, 2 ਜੁਲਾਈ - ਨਕਲੀ ਦਵਾਈ ਰੈਕੇਟ ਰਿਸ਼ਵਤ ਮਾਮਲੇ ਵਿਚ ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਵਿਚ ਆਈ.ਪੀ.ਐਸ. ਦੀਪਕ ਗਹਿਲਾਵਤ ਨੂੰ ਪੇਸ਼ ਕੀਤਾ ਗਿਆ। ਅਦਾਲਤ ਨੇ ਗਹਿਲਾਵਤ ਦੀ ਸੀਬੀਆਈ ਨੂੰ ਪੁਲਿਸ ਹਿਰਾਸਤ ਦੇਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਉਸਨੂੰ 16 ਜੁਲਾਈ ਤੱਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ।ਇਕ ਦਿਨ ਦੀ ਹਿਰਾਸਤ ਤੋਂ ਬਾਅਦ ਉਸਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ।ਇਹ ਦੋਸ਼ ਹੈ ਕਿ ਗਹਿਲਾਵਤ ਨੇ ਸੀਬੀਆਈ ਦੁਆਰਾ ਜਾਂਚ ਕੀਤੇ ਜਾ ਰਹੇ ਨਕਲੀ ਦਵਾਈ ਰੈਕੇਟ ਦੇ ਮੁਲਜ਼ਮਾਂ ਨੂੰ ਰਾਹਤ ਦਿਵਾਉਣ ਲਈ ਆਪਣੇ ਪ੍ਰਭਾਵ ਦੀ ਵਰਤੋਂ ਕਰਨ ਲਈ ਕਥਿਤ ਤੌਰ 'ਤੇ 3 ਕਰੋੜ ਰੁਪਏ ਦੀ ਮੰਗ ਕੀਤੀ ਸੀ।

ਪਿਛਲੀ ਖ਼ਬਰ ਜ਼ੀਰਕਪੁਰ 'ਚ 88 ਕਿੱਲੋ ਪਾਬੰਦੀਸ਼ੁਦਾ ਪਲਾਸਟਿਕ ਜ਼ਬਤ ਅਗਲੀ ਖ਼ਬਰ ਪੱਛਮੀ ਏਸ਼ੀਆ ਸੰਕਟ ਦੌਰਾਨ ਤੇਲ ਕੰਪਨੀਆਂ ਨੂੰ ਅਪ੍ਰੈਲ-ਜੂਨ ਦਰਮਿਆਨ 75,000 ਕਰੋੜ ਦਾ ਹੋਇਆ ਨੁਕਸਾਨ - ਹਰਦੀਪ ਪੁਰੀ