09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਹਲਕਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਸੀੜਾ ਵਿਖੇ ਰੰਜਿਸ਼ ਕਾਰਨ ਚੱਲੀ ਗੋਲੀ, ਇਕ ਦੀ ਮੌਤ

ਫ਼ਤਿਹਗੜ੍ਹ ਚੂੜੀਆਂ, 11 ਜੁਲਾਈ (ਅਵਤਾਰ ਸਿੰਘ ਰੰਧਾਵਾ)- ਅੱਜ ਦੇਰ ਸ਼ਾਮ ਹਲਕਾ ਫ਼ਤਿਹਗੜ੍ਹ ਚੂੜੀਆਂ ਦੇ ਪਿੰਡ ਸੀੜਾ...

ਅਜੀਤ ਡੈਸਕ 11-07-2026

ਫ਼ਤਿਹਗੜ੍ਹ ਚੂੜੀਆਂ, 11 ਜੁਲਾਈ (ਅਵਤਾਰ ਸਿੰਘ ਰੰਧਾਵਾ)- ਅੱਜ ਦੇਰ ਸ਼ਾਮ ਹਲਕਾ ਫ਼ਤਿਹਗੜ੍ਹ ਚੂੜੀਆਂ ਦੇ ਪਿੰਡ ਸੀੜਾ ਵਿਖੇ ਗੋਲੀ ਚੱਲਣ ਨਾਲ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਗਗਨਦੀਪ ਸਿੰਘ ਉਰਫ਼ ਗਗਨ ਪੁੱਤਰ ਰਣਜੀਤ ਸਿੰਘ ਵਾਸੀ ਸੀੜਾ ਦਾ ਆਪਣੇ ਗੁਆਂਡ ਵਿਚ ਰਹਿੰਦੇ ਮਨਪਿੰਦਰ ਸਿੰਘ ਉਰਫ ਮੰਨਾ ਪੁੱਤਰ ਕਰਨੈਲ ਸਿੰਘ ਵਾਸੀ ਸੀੜਾ ਨਾਲ ਪੁਰਾਣੀ ਰੰਜਿਸ਼ ਨੂੰ ਲੈ ਕੇ ਤਕਰਾਰ ਹੋ ਗਿਆ।

ਇਸ ਉਪਰੰਤ ਗਗਨਦੀਪ ਸਿੰਘ ਉਰਫ ਗਗਨ ਵਲੋਂ ਆਪਣੇ ਰਿਵਾਲਵਰ ਨਾਲ ਕਰੀਬ ਪੰਜ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਰਕੇ ਮਨਪਿੰਦਰ ਸਿੰਘ ਉਰਫ ਮੰਨਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਜ਼ਖਮੀ ਹਾਲਤ ਵਿਚ ਉਸ ਦੇ ਪਰਿਵਾਰਿਕ ਮੈਂਬਰਾਂ ਵਲੋਂ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਵਿਖੇ ਲਿਜਾਇਆ ਗਿਆ ਹੈ, ਪਰ ਉਸ ਦੀ ਮੌਤ ਹੋ ਚੁੱਕੀ ਸੀ। ਪੁਲਿਸ ਥਾਣਾ ਘਣੀਆਂ ਕੇ ਬਾਂਗਰ ਦੀ ਪੁਲਿਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਤੇਜ਼ ਰਫ਼ਤਾਰ ਥਾਰ ਨੇ ਵਿਅਕਤੀ ਨੂੰ ਲਪੇਟ ਵਿਚ ਲਿਆ, ਹੋਈ ਮੌਤ ਅਗਲੀ ਖ਼ਬਰ ਹਵਾਲਾਤੀ ਹਰਪ੍ਰੀਤ ਚਾਹਲ ਦੀ ਲਾਸ਼ ਦਾ ਮੁੜ ਪੋਸਟਮਾਰਟਮ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਦੂਜੇ ਦਿਨ ਵੀ ਜਾਰੀ