24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਇਟਲੀ ਦੇ ਸ਼ਹਿਰ ਸੋਆਵੇ ਵਿਖੇ ਧੂਮ ਧਾਮ ਨਾਲ ਕਰਵਾਇਆ ਗਿਆ "ਤੀਆਂ ਦਾ ਮੇਲਾ"

ਵੈਨਿਸ (ਇਟਲੀ), 13 ਜੁਲਾਈ (ਹਰਦੀਪ ਸਿੰਘ ਕੰਗ)- ਤੀਆਂ ਦੇ ਤਿਊਹਾਰ ਦੇ ਸਬੰਧ ਵਿਚ ਇਟਲੀ...

ਅਜੀਤ ਡੈਸਕ 13-07-2026

ਵੈਨਿਸ (ਇਟਲੀ), 13 ਜੁਲਾਈ (ਹਰਦੀਪ ਸਿੰਘ ਕੰਗ)- ਤੀਆਂ ਦੇ ਤਿਊਹਾਰ ਦੇ ਸਬੰਧ ਵਿਚ ਇਟਲੀ ਦੇ ਸ਼ਹਿਰ ਸੋਆਵੇ ਵਿਖੇ ਪੰਜਾਬਣਾਂ ਦੁਆਰਾ ਰਲ-ਮਿਲ ਕੇ "ਤੀਆਂ ਦਾ ਮੇਲਾ ਕਰਵਾਇਆ ਗਿਆ। ਜਿਸ ਵਿਚ 250 ਦੇ ਕਰੀਬ ਪੰਜਾਬਣਾਂ ਨੇ ਉਤਸ਼ਾਹਪੂਰਵਕ ਸ਼ਿਰਕਤ ਕੀਤੀ। ਇਸ ਮੇਲੇ ਦੌਰਾਨ ਪੰਜਾਬ ਦੇ ਲੋਕ ਰੰਗ, ਗਿੱਧਾ, ਟੱਪੇ ਅਤੇ ਬੋਲੀਆਂ ਦੀ ਵਿਲੱਖਣ ਪੇਸ਼ਕਾਰੀ ਦੇਖਣ ਨੂੰ ਮਿਲੀ।

ਰੰਗ-ਬਿਰੰਗੀਆਂ ਫੁਲਕਾਰੀਆਂ ਅਤੇ ਪੰਜਾਬੀ ਸੱਭਿਆਚਾਰਕ ਪੁਸ਼ਾਕਾਂ ਵਿਚ ਸਜੀਆਂ ਪੰਜਾਬਣਾਂ ਨੇ ਮੇਲੇ ਨੂੰ ਚਾਰ ਚੰਨ ਲਗਾ ਦਿੱਤੇ। ਵਿਦੇਸ਼ਾਂ ਦੀ ਧਰਤੀ 'ਤੇ ਰਹਿੰਦਿਆਂ ਇਸ ਮੇਲੇ ਨਾਲ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਦੀ ਅਜੀਬ ਵਿਲੱਖਣ ਝਲਕ ਦੇਖਣ ਨੂੰ ਮਿਲੀ। ਮੇਲੇ ਵਿਚ ਪੰਜਾਬ ਦੇ ਨਾਲ ਨਾਲ ਹਰਿਆਣਾ, ਰਾਜਸਥਾਨ ਅਤੇ ਭਾਰਤ ਦੂਜੇ ਰਾਜਾਂ ਨਾਲ ਸਬੰਧਿਤ ਔਰਤਾਂ ਨੇ ਵੀ ਸ਼ਿਰਕਤ ਕੀਤੀ ਅਤੇ ਲੋਕ ਨਾਚਾਂ ਦੀ ਖੂਬ ਪੇਸ਼ਕਾਰੀ ਕੀਤੀ। ਹੌਂਸਲਾ ਅਫ਼ਜਾਈ ਦੇ ਲਈ ਸ਼ਾਮ ਨੂੰ ਸਮਾਪਤੀ ਮੌਕੇ ਲੱਕੀ ਕੂਪਨਾਂ ਰਾਹੀ ਇਨਾਮ ਵੀ ਕੱਢੇ ਗਏ।

ਪਿਛਲੀ ਖ਼ਬਰ ਲੁਧਿਆਣਾ ਡੀ.ਸੀ. ਆਫਿਸ ਦੇ ਬਾਹਰ ਫਿਰੋਜ਼ਪੁਰ ਰੋਡ ਨੂੰ ਨਿਹੰਗ ਸਿੰਘਾਂ ਵਲੋਂ ਕੀਤਾ ਗਿਆ ਜਾਮ ਅਗਲੀ ਖ਼ਬਰ ਬੀ.ਕੇ.ਯੂ. ਰਾਜੇਵਾਲ ਵਲੋਂ ਪੰਜਾਬ ਤੇ ਕਿਸਾਨੀ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਵਿਚ ਮੋਟਰਸਾਈਕਲ ਮਾਰਚ ਆਰੰਭ