25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਸੀ.ਟੀ.ਯੂ. ਦੀ ਬੱਸ ਹੈਂਡਲ ਲਾਕ ਹੋਣ ਕਾਰਨ ਕੈਂਟਰ ਨਾਲ ਟਕਰਾਈ, 3 ਸਵਾਰੀਆਂ ਜ਼ਖਮੀ

ਜ਼ੀਰਕਪੁਰ (ਮੁਹਾਲੀ), 19 ਜੁਲਾਈ (ਮਨਿੰਦਰ ਸਿੰਘ) - ਅੱਜਸਵੇਰੇ ਚੰਡੀਗੜ੍ਹ ਤੋਂ ਨੈਨੀਤਾਲ ਜਾ ਰਹੀ ਸੀ.ਟੀ.ਯੂ. ਦੀ ਬੱਸ ਚੰਡੀਗੜ੍ਹ-ਅੰਬਾਲਾ ਰੋਡ 'ਤੇ ਹੋਟਲ ਮੈਰੀਲੈਂਡ ਦੇ ਨੇੜੇ ਹੈਂਡਲ ਲਾਕ ਹੋਣ ਕਾਰਨ...

ਅਜੀਤ ਡੈਸਕ 19-07-2026

ਜ਼ੀਰਕਪੁਰ (ਮੁਹਾਲੀ), 19 ਜੁਲਾਈ (ਮਨਿੰਦਰ ਸਿੰਘ) - ਅੱਜਸਵੇਰੇ ਚੰਡੀਗੜ੍ਹ ਤੋਂ ਨੈਨੀਤਾਲ ਜਾ ਰਹੀ ਸੀ.ਟੀ.ਯੂ. ਦੀ ਬੱਸ ਚੰਡੀਗੜ੍ਹ-ਅੰਬਾਲਾ ਰੋਡ 'ਤੇ ਹੋਟਲ ਮੈਰੀਲੈਂਡ ਦੇ ਨੇੜੇ ਹੈਂਡਲ ਲਾਕ ਹੋਣ ਕਾਰਨ ਕੈਂਟਰ ਨਾਲ ਟਕਰਾ ਗਈ। ਇਸ ਹਾਦਸੇ ਵਿਚ ਤਿੰਨ ਸਵਾਰੀਆਂ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਹਾਦਸੇ ਤੋਂ ਬਾਅਦ ਚੰਡੀਗੜ੍ਹ-ਅੰਬਾਲਾ ਰੋਡ 'ਤੇ ਭਾਰੀ ਜਾਮ ਲੱਗ ਗਿਆ। ਸੂਚਨਾ ਮਿਲਣ 'ਤੇ ਐਸ.ਐਸ.ਐਫ. ਦੀ ਟੀਮ ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਦੋਵੇਂ ਵਾਹਨਾਂ ਨੂੰ ਸਾਈਡ ਕਰ ਕੇ ਜਾਮ ਨੂੰ ਖੁਲਵਾਇਆ। 

ਪਿਛਲੀ ਖ਼ਬਰ ਇਵੈਂਟ ਮੈਨੇਜਮੈਂਟ ਸਪਲਾਈ ਸਟੋਰ ਕਰਨ ਵਾਲੇ ਇਕ ਗੋਦਾਮ ਵਿਚ ਲੱਗੀ ਭਿਆਨਕ ਅੱਗ ਅਗਲੀ ਖ਼ਬਰ ਬਿਹਾਰ : ਗੰਗਾ ਨਦੀ ਦੇ ਕਟਾਅ ਕਾਰਨ ਕਈ ਪਿੰਡਾਂ ਨੂੰ ਖ਼ਤਰਾ