24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਅਮਰੀਕਾ ’ਚ ਸਾਇਲੈਂਟ ਅਟੈਕ ਕਾਰਨ ਨੌਜਵਾਨ ਦੀ ਮੌਤ

ਘਨੌਰ (ਪਟਿਆਲਾ), 19 ਜੁਲਾਈ- ਘਨੌਰ ਹਲਕੇ ਦੇ ਪਿੰਡ ਜੰਡਮੰਘੋਲੀ ਦੇ ਵਸਨੀਕ ਗੁਰਜੀਤ ਸਿੰਘ ਸਰਵਾਰਾ...

ਅਜੀਤ ਡੈਸਕ 19-07-2026

ਘਨੌਰ (ਪਟਿਆਲਾ), 19 ਜੁਲਾਈ- ਘਨੌਰ ਹਲਕੇ ਦੇ ਪਿੰਡ ਜੰਡਮੰਘੋਲੀ ਦੇ ਵਸਨੀਕ ਗੁਰਜੀਤ ਸਿੰਘ ਸਰਵਾਰਾ (35) ਦੀ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿਚ ਸਾਇਲੈਂਟ ਅਟੈਕ ਕਾਰਨ ਮੌਤ ਹੋ ਗਈ। ਇਸ ਦੁਖਦਾਈ ਖ਼ਬਰ ਨਾਲ ਪਰਿਵਾਰ ਸਮੇਤ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਦੀ ਦੇਹ ਪਿੰਡ ਜੰਡਮੰਘੋਲੀ ਪਹੁੰਚਣ ’ਤੇ ਮਾਹੌਲ ਗਮਗੀਨ ਹੋ ਗਿਆ।

ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀਆਂ ਅੱਖਾਂ ਨਮ ਸਨ। ਨੌਜਵਾਨ ਦੀ ਅਚਾਨਕ ਹੋਈ ਮੌਤ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ। ਵੱਡੀ ਗਿਣਤੀ ਵਿਚ ਲੋਕ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਅਤੇ ਗੁਰਜੀਤ ਸਿੰਘ ਨੂੰ ਨਮ ਅੱਖਾਂ ਨਾਲ ਯਾਦ ਕੀਤਾ। ਇਸ ਘਟਨਾ ਕਾਰਨ ਇਲਾਕੇ ਵਿਚ ਵੀ ਸੋਗ ਛਾ ਗਿਆ।

ਪਿਛਲੀ ਖ਼ਬਰ ਸੜਕ ਕਿਨਾਰੇ ਜ਼ਖਮੀ ਔਰਤ ਦੀ ਮਦਦ ਲਈ ਅੱਗੇ ਆਏ ਚਿਰਾਗ ਪਾਸਵਾਨ, ਰੋਕਿਆ ਕਾਫਲਾ ਅਗਲੀ ਖ਼ਬਰ ਦੇਹਰਾਦੂਨ ’ਚ ਭਾਰੀ ਮੀਂਹ ਦਾ ਕਹਿਰ, ਨਦੀਆਂ ਦੇ ਪਾਣੀ ਦਾ ਪੱਧਰ ਵਧਿਆ