ਰਾਜਪੁਰਾ (ਪਟਿਆਲਾ), 22 ਜੁਲਾਈ (ਰਣਜੀਤ ਸਿੰਘ) - ਅੱਜ ਇੱਥੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਲਕਾ ਇੰਚਾਰਜ ਭਾਜਪਾ ਜਗਦੀਸ਼ ਜੱਗਾ ਦੇ ਘਰ ਪੱਤਰਕਾਰਾਂ ਸੰਬੋਧਨ ਕਰਨ ਤੋਂ ਬਾਅਦ ਸ਼ਹਿਰ ਵਿਚ ਕੱਢੀ ਜਾ ਰਹੀ ਜਗਨਨਾਥ ਯਾਤਰਾ ਨੂੰ ਝੰਡੀ ਦਿੱਤੀ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ ਜਿਥੇ ਕਿਸਾਨਾਂ ਨੂੰ ਫ਼ਸਲਾਂ 'ਤੇ ਐਮਐਸ ਪੀ ਦਿੱਤੀ ਜਾ ਰਹੀ ਹੈ। ਉਨਾਂ ਕਿਹਾ ਕਿ ਹਰਿਆਣਾ ਵਿਚ ਹਰੇਕ ਪ੍ਰਕਾਰ ਦੇ ਵਰਗ ਨੂੰ ਅਣਗਿਣਤ ਲਾਭ ਦਿੱਤੇ ਜਾ ਰਹੇ ਹਨ। ਉਨਾਂ ਨੇ ਆਮ ਆਦਮੀ ਪਾਰਟੀ 'ਤੇ ਤਿੱਖੇ ਹਮਲੇ ਕੀਤੇ ਅਤੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਬਲਕਿ ਸਿਰਫ ਕਾਗਜੀ ਬਿਆਨ ਹੀਂ ਸਾਬਤ ਹੋਏ ਹਨ।
ਤਾਜ਼ਾ ਖ਼ਬਰਾਂ
Free
ਹਰਿਆਣਾ ਵਿਚ ਹਰੇਕ ਪ੍ਰਕਾਰ ਦੇ ਵਰਗ ਨੂੰ ਦਿੱਤੇ ਜਾ ਰਹੇ ਹਨ ਅਣਗਿਣਤ ਲਾਭ - ਨਾਇਬ ਸਿੰਘ ਸੈਣੀ
ਰਾਜਪੁਰਾ (ਪਟਿਆਲਾ), 22 ਜੁਲਾਈ (ਰਣਜੀਤ ਸਿੰਘ) - ਅੱਜ ਇੱਥੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਲਕਾ ਇੰਚਾਰਜ ਭਾਜਪਾ ਜਗਦੀਸ਼ ਜੱਗਾ ਦੇ ਘਰ ਪੱਤਰਕਾਰਾਂ ਸੰਬੋਧਨ ਕਰਨ ਤੋਂ ਬਾਅਦ ਸ਼ਹਿਰ ਵਿਚ ਕੱਢੀ...
ਅਜੀਤ ਡੈਸਕ
22-07-2026