24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਰਾਜਪੁਰਾ ਵਿਖੇ ਕੱਢੀ ਗਈ ਭਗਵਾਨ ਜਗਨਾਥ ਯਾਤਰਾ

ਰਾਜਪੁਰਾ (ਪਟਿਆਲਾ), 22 ਜੁਲਾਈ (ਰਣਜੀਤ ਸਿੰਘ) - ਅੱਜ ਇੱਥੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਲਕਾ ਇੰਚਾਰਜ ਭਾਜਪਾ ਜਗਦੀਸ਼ ਜੱਗਾ ਦੇ ਘਰ ਪੱਤਰਕਾਰਾਂ ਸੰਬੋਧਨ ਕਰਨ ਤੋਂ...

ਅਜੀਤ ਡੈਸਕ 22-07-2026

ਰਾਜਪੁਰਾ (ਪਟਿਆਲਾ), 22 ਜੁਲਾਈ (ਰਣਜੀਤ ਸਿੰਘ) - ਅੱਜ ਇੱਥੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਲਕਾ ਇੰਚਾਰਜ ਭਾਜਪਾ ਜਗਦੀਸ਼ ਜੱਗਾ ਦੇ ਘਰ ਪੱਤਰਕਾਰਾਂ ਸੰਬੋਧਨ ਕਰਨ ਤੋਂ ਬਾਅਦ ਸ਼ਹਿਰ ਵਿਚ ਕੱਢੀ ਜਾ ਰਹੀ ਜਗਨਨਾਥ ਯਾਤਰਾ ਨੂੰ ਝੰਡੀ ਦਿੱਤੀ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ ਜਿਥੇ ਕਿਸਾਨਾਂ ਨੂੰ ਫ਼ਸਲਾਂ ਦੇ ਐਮਐਸ ਪੀ ਦਿੱਤੀ ਜਾ ਰਹੀ ਹੈ। ਉਨਾਂ ਨੇ ਕਿਹਾ ਕਿ ਹਰਿਆਣਾ ਵਿਚ ਹਰੇਕ ਪ੍ਰਕਾਰ ਦੇ ਵਰਗ ਨੂੰ ਅਣਗਿਣਤ ਲਾਭ ਦਿੱਤੇ ਜਾ ਰਹੇ ਹਨ। ਉਨਾਂ ਨੇ ਆਮ ਆਦਮੀ ਪਾਰਟੀ 'ਤੇ ਤਿੱਖੇ ਹਮਲੇ ਕੀਤੇ ਅਤੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਬਲਕਿ ਸਿਰਫ ਕਾਗਜੀ ਬਿਆਨ ਹੀਂ ਸਾਬਤ ਹੋਏ ਹਨ।
ਦੋਵੇਂ ਖ਼ਬਰਾਂ ਭੇਜ ਦਿਓ ਜਲਦੀ 

ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ 23 ਜੁਲਾਈ ਨੂੰ ਕਰਨਗੇ ਮੰਡ ਖੇਤਰ ਦਾ ਦੌਰਾ - ਇੰਦਰਜੀਤ ਸਿੰਘ ਜੋਸਨ ਅਗਲੀ ਖ਼ਬਰ ਹਰਿਆਣਾ ਵਿਚ ਹਰੇਕ ਪ੍ਰਕਾਰ ਦੇ ਵਰਗ ਨੂੰ ਦਿੱਤੇ ਜਾ ਰਹੇ ਹਨ ਅਣਗਿਣਤ ਲਾਭ - ਨਾਇਬ ਸਿੰਘ ਸੈਣੀ