28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਧੁੱਸੀ ਬੰਨ੍ਹ ਨਾ ਮਜ਼ਬੂਤ ਹੋਣ ਕਾਰਨ ਸਰਹੱਦੀ ਖੇਤਰ ਅੰਦਰ ਹੜ੍ਹਾਂ ਦਾ ਖਤਰਾ ਵਧਿਆ

ਰਮਦਾਸ (ਅੰਮ੍ਰਿਤਸਰ), 23 ਜੁਲਾਈ (ਜਸਵੰਤ ਸਿੰਘ ਵਾਹਲਾ)- ਭਾਜਪਾ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ...

ਅਜੀਤ ਡੈਸਕ 23-07-2026

ਰਮਦਾਸ (ਅੰਮ੍ਰਿਤਸਰ),  23 ਜੁਲਾਈ (ਜਸਵੰਤ ਸਿੰਘ ਵਾਹਲਾ)- ਭਾਜਪਾ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਸਰਹੱਦੀ ਪਿੰਡਾਂ ਦਾ ਕੀਤਾ ਦੌਰਾ ਤੇ ਪਿੰਡ ਘੋਨੇ ਵਾਲਾ ਨਜ਼ਦੀਕ ਦਰਿਆ ਰਾਵੀ ਦੇ ਪੁੱਲ ਤੇ ਗੱਲਬਾਤ ਕਰਦਿਆਂ ਕਿਹਾ ਕਿ ਮਾਨ ਸਰਕਾਰ ਨੇ ਇਕ ਸਾਲ ਦੌਰਾਨ ਵੀ ਧੁੱਸੀ ਬੰਨ੍ਹ ਨਹੀਂ ਮਜ਼ਬੂਤ ਕੀਤੇ। 

ਜਿਸ ਕਾਰਨ ਸਰਹੱਦੀ ਖੇਤਰ ਦੇ ਲੋਕਾ ਵਿਚ ਭਾਰੀ ਪਰੇਸ਼ਾਨੀ ਪਾਈ ਜਾ ਰਹੀ ਹੈ ਕਿ ਹੜ੍ਹ ਆਉਣ ਨਾ ਕਿਤੇ ਇਹ ਧੁੱਸੀ ਬੰਨ੍ਹ ਦੁਬਾਰਾ ਟੁੱਟ ਕੇ ਕਿਸਾਨਾਂ ਦੀਆਂ ਫ਼ਸਲਾਂ ਤੇ ਘਰਾਂ ਦਾ ਵੱਡਾ ਨੁਕਸਾਨ ਹੋਣ ਦਾ ਡਰ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਧੁੱਸੀ ਬੰਨ੍ਹ ਜੋ ਟੁੱਟੇ ਸਨ ਉਹ ਕਾਰ ਸੇਵਾ ਕਾਰ ਵਾਲਿਆਂ ਸੰਤਾਂ ਨੇ ਬੰਨ੍ਹ ਦਿੱਤੇ ਸਨ ਪਰ ਸਰਕਾਰ ਨੇ ਇਨ੍ਹਾਂ ਧੁੱਸੀ ਬੰਨ੍ਹਾਂ ਦੀ ਕੋਈ ਮਜ਼ਬੂਤੀ ਨਹੀਂ ਕੀਤੀ ਜਿਸ ਕਾਰਨ ਸਰਹੱਦੀ ਲੋਕਾਂ ਦਾ ਵੱਡਾ ਨੁਕਸਾਨ ਹੋ ਸਕਦਾ ਹੈ। 

ਪਿਛਲੀ ਖ਼ਬਰ ਢੀਂਡਸਾ, ਲੌਂਗੋਵਾਲ ਅਤੇ ਗਰਗ ਲਈ ਵਿਧਾਨ ਸਭਾ ਸੀਟਾਂ ਐਲਾਨ ਕੀਤੇ ਜਾਣ 'ਤੇ ਗਿਆਨੀ ਹਰਪ੍ਰੀਤ ਸਿੰਘ ਦਾ ਕੀਤਾ ਧੰਨਵਾਦ ਅਗਲੀ ਖ਼ਬਰ ਸਫ਼ਾਈ ਸੇਵਕਾਂ ਨੇ ਪੰਜਾਬ ਸਰਕਾਰ ਤੇ ਪੁਲਿਸ ਅਧਿਕਾਰੀਆ ਦੀ ਅਰਥੀ ਫੂਕ ਕੇ ਕੀਤੀ ਨਾਅਰੇਬਾਜ਼ੀ