07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਵੈਭਵ ਦੁਨੀਆ ਦੇ ਚੋਟੀ ਦੇ 50 ਟੀ-20 ਬੱਲੇਬਾਜ਼ਾਂ ’ਚ ਸ਼ਾਮਿਲ

ਦੁਬਈ, 29 ਜੁਲਾਈ (ਯੂ. ਐਨ. ਆਈ.)-ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਦੀ ਤਾਜ਼ਾ ਟੀ-20 ਦਰਜਾਬੰਦੀ ’ਚ ਨੌਜਵਾਨ ਭਾਰਤੀ ਬੱਲੇਬਾਜ਼ ਵੈਭਵ ਸੂਰਿਆਵੰਸ਼ੀ 230 ਸਥਾਨਾਂ ਦੀ ਛਾਲ ਮਾਰਦੇ ਹੋਏ 536 ਰੇਟਿੰਗ ਅੰਕਾਂ ਨਾਲ ਦੁਨੀਆ...

ਅਜੀਤ ਡੈਸਕ 29-07-2026

ਦੁਬਈ, 29 ਜੁਲਾਈ (ਯੂ. ਐਨ. ਆਈ.)-ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਦੀ ਤਾਜ਼ਾ ਟੀ-20 ਦਰਜਾਬੰਦੀ ’ਚ ਨੌਜਵਾਨ ਭਾਰਤੀ ਬੱਲੇਬਾਜ਼ ਵੈਭਵ ਸੂਰਿਆਵੰਸ਼ੀ 230 ਸਥਾਨਾਂ ਦੀ ਛਾਲ ਮਾਰਦੇ ਹੋਏ 536 ਰੇਟਿੰਗ ਅੰਕਾਂ ਨਾਲ ਦੁਨੀਆ ਦੇ 48ਵੇਂ ਨੰਬਰ ਦੇ ਬੱਲੇਬਾਜ਼ ਬਣ ਗਏ ਹਨ, ਜੋ ਕਿ ਪਹਿਲੀ ਵਾਰ ਚੋਟੀ ਦੇ 50 ’ਚ ਸ਼ਾਮਲ ਹੋਏ ਹਨ। ਨੌਜਵਾਨ ਸਲਾਮੀ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੇ ਟੀ-20(ਆਈ) ਬੱਲੇਬਾਜ਼ੀ ਦਰਜਾਬੰਦੀ ’ਚ ਮਹੱਤਵਪੂਰਨ ਪ੍ਰਾਪਤੀ ਹਾਸਿਲ ਕੀਤੀ ਹੈ। ਉਸਨੇ ਜ਼ਿੰਬਾਬਵੇ ਦੇ ਹਾਲੀਆ ਦੌਰੇ ’ਤੇ ਤਿੰਨ ਮੈਚਾਂ ਦੀ ਟੀ-20ਆਈ ਲੜੀ ’ਚ ਸ਼ਾਨਦਾਰ ਬੱਲੇਬਾਜ਼ੀ ਕੀਤੀ। ਸੂਰਿਆਵੰਸ਼ੀ ਨੇ 50.33 ਦੀ ਔਸਤ ਨਾਲ 151 ਦੌੜਾਂ ਨਾਲ ਸਭ ਤੋਂ ਵੱਧ ਦੌੜਾਂ ਬਣਾਈਆਂ ਤੇ ਆਪਣਾ ਪਹਿਲਾ ਪਲੇਅਰ ਆਫ਼ ਦ ਸੀਰੀਜ਼ ਪੁਰਸਕਾਰ ਹਾਸਲ ਕੀਤਾ। ਉਸਨੇ ਤੀਜੇ ਟੀ-20ਆਈ ’ਚ 81 ਦੌੜਾਂ ਦੀ ਪਾਰੀ ਨਾਲ ਪਲੇਅਰ ਆਫ਼ ਦ ਮੈਚ ਦਾ ਪੁਰਸਕਾਰ ਵੀ ਜਿੱਤਿਆ। ਸੂਰਿਆਵੰਸ਼ੀ ਦੋਵੇਂ ਪੁਰਸਕਾਰ ਜਿੱਤਣ ਵਾਲਾ ਸਭ ਤੋਂ ਘੱਟ ਉਮਰ ਦਾ ਕ੍ਰਿਕਟਰ ਹੈ।

 

ਪਿਛਲੀ ਖ਼ਬਰ ਮੁੱਕੇਬਾਜ਼ ਸਾਕਸ਼ੀ, ਅਰੁੰਧਤੀ ਤੇ ਸਚਿਨ ਸੈਮੀਫਾਈਨਲ ’ਚ ਪੁੱਜੇ, ਤਗਮੇ ਪੱਕੇ ਅਗਲੀ ਖ਼ਬਰ ਲੋਕ ਸਭਾ ਨੇ ਪੇਪਰ ਲੀਕ ਵਿਰੋਧੀ ਬਿੱਲ ਪਾਸ ਕੀਤਾ