02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਸਰਕਾਰੀ ਥਰਮਲਾਂ ਦੇ ਠੇਕਾ ਮੁਲਾਜ਼ਮਾਂ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ

ਲਹਿਰਾ ਮੁਹੱਬਤ (ਬਠਿੰਡਾ), 31 ਜੁਲਾਈ (ਸੁਖਪਾਲ ਸਿੰਘ ਸੁੱਖੀ)- ਪਾਵਰਕਾਮ ’ਚ ਠੇਕੇਦਾਰਾਂ ਨੂੰ ਬਾਹਰ ਕਰਕੇ...

ਅਜੀਤ ਡੈਸਕ 31-07-2026

ਲਹਿਰਾ ਮੁਹੱਬਤ (ਬਠਿੰਡਾ), 31 ਜੁਲਾਈ (ਸੁਖਪਾਲ ਸਿੰਘ ਸੁੱਖੀ)- ਪਾਵਰਕਾਮ ’ਚ ਠੇਕੇਦਾਰਾਂ ਨੂੰ ਬਾਹਰ ਕਰਕੇ ਸਿੱਧੇ ਸਰਕਾਰੀ ਕੰਟਰੈਕਟ ’ਤੇ ਨੋਟੀਫਿਕੇਸ਼ਨ ਮਗਰੋਂ ਨਿਯੁਕਤੀ ਨੂੰ ਲੈ ਕੇ ਤਿੰਨੇ ਸਰਕਾਰੀ ਤਾਪ ਬਿਜਲੀ ਘਰਾਂ ਦੇ ਸਮੂਹ ਆਊਟ ਸੋਰਸਡ ਠੇਕਾ ਮੁਲਾਜ਼ਮਾਂ ਦੇ ਮੁਕੰਮਲ ਹੜਤਾਲ ’ਤੇ ਹੋਣ ਕਾਰਨ ਕਿਸੇ ਵੇਲੇ ਵੀ ਪੰਜਾਬ ’ਚ ਉਤਪਾਦਨ ਠੱਪ ਹੋਣ ਨਾਲ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ। ਹੁੰਮਸ ਭਰੀ ਗਰਮੀ ਤੇ ਪੈਡੀ ਸੀਜ਼ਨ ਕਾਰਨ 15861.39 ਮੈਗਾਵਾਟ ਅੱਜ ਸੂਬੇ ਭਰ ਵਿਚ ਬਿਜਲੀ ਦੀ ਮੰਗ ਰਹੀ।

ਜਿਸ ਨੂੰ ਪੂਰਾ ਕਰਨ ਲਈ ਸਾਰੇ ਸਰੋਤਾਂ ਤੋਂ ਪੰਜਾਬ ਵਿਚ 4600 ਮੈਗਾਵਾਟ ਦੇ ਕਰੀਬ ਉਤਪਾਦਨ ਸੀ ਤੇ ਜਿਸ ਕਰਕੇ ਪਾਵਰਕਾਮ ਨੂੰ ਮਹਿੰਗੇ ਭਾਅ ਦੀ ਲਗਭਗ 11000 ਮੈਗਾਵਾਟ ਬਿਜਲੀ ਕੇਂਦਰੀ ਪੂਲ ਚੋਂ ਖਰੀਦ ਕਰਨੀ ਪਈ। ਕਿਉਕਿ ਸਰਕਾਰੀ ਤਾਪ ਘਰ ਲਹਿਰਾ ਮੁਹੱਬਤ ਦੇ 4 ਚੋਂ 3 ਯੂਨਿਟਾਂ ਬਿਜਲੀ ਉਤਪਾਦਨ 920 ਚੋਂ 497 ਮੈਗਾਵਾਟ ਤੇ ਇੱਕ ਯੁਨਿਟ ਬੰਦ ਪਿਆ ਹੈ। ਇਸੇ ਤਰ੍ਹਾਂ ਰੋਪੜ ਥਰਮਲ ਦੇ 4 ਚੋਂ 3 ਯੂਨਿਟਾਂ ਦਾ ਬਿਜਲੀ ਉਤਪਾਦਨ 840 ਚੋਂ 292 ਮੈਗਾਵਾਟ ਤੱਕ ਸਿਮਟ ਕੇ ਰਹਿ ਗਿਆ ਹੈ ਤੇ ਇਕ ਯੁਨਿਟ ਬੰਦ ਤੇ ਇਕ ਯੂਨਿਟ ਹੋਰ ਕੋਲੇ ਦੀ ਸਪਲਾਈ ਘੱਟਣ ਕਾਰਨ ਕਿਸੇ ਵੇਲੇ ਵੀ ਬੰਦ ਹੋ ਸਕਦਾ ਹੈ। ਪਤਾ ਲੱਗਾ ਹੈ ਕਿ ਹੜਤਾਲ ਕਾਰਨ ਲਹਿਰਾ ਮੁਹੱਬਤ ਦਾ ਇਕ ਯੂਨਿਟ ਨਹੀਂ ਚੱਲ ਸਕਿਆ ਤੇ ਬਾਕੀ ਚੱਲ ਰਹੇ 10 ਚੋਂ 8 ਯੂਨਿਟਾਂ ਦਾ ਉਤਪਾਦਨ ਬੰਦ ਹੋਣ ਡਰੋਂ ਸਮਰੱਥਾ ਤੋਂ ਘਟਾ ਕੇ ਚਲਾਏ ਜਾ ਰਹੇ ਹਨ। ਗੋਇੰਦਵਾਲ ਸਾਹਿਬ ਤਾਪ ਘਰ ਦੇ 2 ਯੂਨਿਟਾਂ ਦੇ 540 ਚੋਂ 292 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ।

ਲਹਿਰਾ ਮੁਹੱਬਤ ਤਾਪ ਘਰ ਵਿਚ 29 ਜੁਲਾਈ ਦੀ ਰਾਤ ਤੋਂ 2 ਕੋਲ ਰੈਕ ਅਣਲੋਡ ਹੋਣ ਲਈ ਖੜੇ ਹਨ ਤੇ ਜਿਸ ਦੇ ਅਣਲੋਡ ਵਿਚ ਦੇਰੀ ਕਾਰਨ ਹੁਣ ਤੱਕ 3 ਲੱਖ ਜੁਰਮਾਨਾ ਹੋਣ ਦਾ ਅੰਦਾਜਾ ਹੈ ਤੇ ਹੜਤਾਲ ਕਾਰਨ ਕੋਲ ਰੈਕ ਦੀ ਸਪਲਾਈ ਘਟਾਉਣ ਦਾ ਪਤਾ ਲੱਗਾ ਹੈ। ਚੇਤੇ ਰਹੇ ਕਿ ਪਿਛਲੀ ਮਹੀਨੇ 15 ਦਿਨਾਂ ਦੀ ਹੜਤਾਲ ਦੌਰਾਨ ਕੋਲ ਰੈਕ ਅਣਲੋਡ ਨਾ ਹੋਣ ਕਾਰਨ ਲਹਿਰਾ ਥਰਮਲ ਨੇ ਰੇਲਵੇ ਨੂੰ 1 ਕਰੋੜ 23 ਲੱਖ ਦੇ ਕਰੀਬ ਜੁਰਮਾਨਾ ਭਰਿਆ ਸੀ। ਲਹਿਰਾ ਮੁਹੱਬਤ ਥਰਮਲ ਦੀਆਂ ਦੋਵੇਂ ਠੇਕਾ ਮੁਲਾਜ਼ਮ ਜੱਥੇਬੰਦੀਆਂ ਹੜਤਾਲ ’ਤੇ ਹਨ। ਜੱਥੇਬੰਦੀ ਆਗੂ ਬਲਵਿੰਦਰ ਸਿੰਘ ਬੱਲੀ ਤੇ ਪ੍ਰਧਾਨ ਸੁਖਵਿੰਦਰ ਸਿੰਘ ਬਾਠ ਨੇ ਕਿਹਾ ਕਿ ਹੜਤਾਲ ਕਾਰਨ ਪਾਵਰਕਾਮ ਨੂੰ ਕਰੋੜਾਂ ਦਾ ਘਾਟਾ ਝੱਲਣਾ ਪੈ ਰਿਹਾ ਹੈ। ਜਦੋਂ ਕਿ ਪੰਜਾਬ ਦਾ ਬਿਜਲੀ ਵਿਭਾਗ ਪਹਿਲਾਂ ਹੀ ਮਾੜੀ ਵਿੱਤੀ ਹਾਲਤ ਕਾਰਨ ਕਰਜ਼ਾ ਚੁੱਕ ਕੇ ਗੁਜਾਰਾ ਕਰ ਰਿਹਾ ਹੈ।

ਪਿਛਲੀ ਖ਼ਬਰ ਹਥਿਆਰਬੰਦ ਕਾਰ ਸਵਾਰਾਂ ਵਲੋਂ ਚਲਾਈਆਂ ਗੋਲੀਆਂ ਵਿਚ ਦੋ ਨੌਜਵਾਨ ਜ਼ਖ਼ਮੀ, ਇਕ ਦੀ ਹਾਲਤ ਨਾਜ਼ੁਕ ਅਗਲੀ ਖ਼ਬਰ ਸਰਕਾਰੀ ਥਰਮਲਾਂ ਦੇ ਠੇਕਾ ਮੁਲਾਜ਼ਮਾਂ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ