02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਹਥਿਆਰਬੰਦ ਕਾਰ ਸਵਾਰਾਂ ਵਲੋਂ ਚਲਾਈਆਂ ਗੋਲੀਆਂ ਵਿਚ ਦੋ ਨੌਜਵਾਨ ਜ਼ਖ਼ਮੀ, ਇਕ ਦੀ ਹਾਲਤ ਨਾਜ਼ੁਕ

ਲੁਧਿਆਣਾ, 31 ਜੁਲਾਈ (ਪਰਮਿੰਦਰ ਸਿੰਘ ਅਹੂਜਾ)- ਸ਼ਹਿਰ ਦੇ ਭੀੜ ਵਾਲੇ ਇਲਾਕੇ ਫਿਰੋਜ਼ਪੁਰ ਰੋਡ ਸਥਿਤ...

ਅਜੀਤ ਡੈਸਕ 31-07-2026

ਲੁਧਿਆਣਾ, 31 ਜੁਲਾਈ (ਪਰਮਿੰਦਰ ਸਿੰਘ ਅਹੂਜਾ)- ਸ਼ਹਿਰ ਦੇ ਭੀੜ ਵਾਲੇ ਇਲਾਕੇ ਫਿਰੋਜ਼ਪੁਰ ਰੋਡ ਸਥਿਤ ਗਰੈਂਡ ਵਾਕ ਸ਼ੋਪਿੰਗ ਮਾਲ ਦੇ ਬਾਹਰ ਅੱਜ ਦੇਰ ਸ਼ਾਮ ਹਥਿਆਰਬੰਦ ਕਾਰ ਸਵਾਰਾਂ ਵਲੋਂ ਚਲਾਈਆਂ ਗੋਲੀਆਂ ਵਿਚ ਦੋ ਨੌਜਵਾਨ ਜ਼ਖ਼ਮੀ ਹੋ ਗਏ ਹਨ ਇਨ੍ਹਾਂ ਨੌਜਵਾਨਾਂ ਦੀ ਸ਼ਨਾਖਤ ਆਰਿਅਨ ਸਿੰਘ ਅਤੇ ਆਰਿਅਨ ਘੁੰਮਣ ਵਜੋਂ ਕੀਤੀ ਗਈ ਹੈ ਇਨ੍ਹਾਂ ਦੀ ਉਮਰ 22 ਸਾਲ ਦੇ ਕਰੀਬ ਹੈ ਇਹ ਨੌਜਵਾਨ ਆਪਣੀ ਸਕਾਰਪੀਓ ਕਾਰ ਵਿਚ ਜਾ ਰਹੇ ਸਨ ਕਿ ਫੋਰਚੂਨਰ ਕਾਰ ਸਵਾਰਾਂ ਨੇ ਇਨ੍ਹਾਂ ਤੇ ਗੋਲੀਆਂ ਚਲਾ ਦਿੱਤੀਆਂ ਤੇ ਫ਼ਰਾਰ ਹੋ ਗਏ।

ਗੋਲੀਆਂ ਚਲਾਉਣ ਵਾਲੇ ਨੌਜਵਾਨਾਂ ਵਿਚੋਂ ਇਕ ਨੌਜਵਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਭਤੀਜਾ ਦੱਸਿਆ ਜਾ ਰਿਹਾ ਹੈ। 

ਪਿਛਲੀ ਖ਼ਬਰ ਰਾਸ਼ਟਰਮੰਡਲ ਖੇਡਾਂ 'ਚ ਲਵਪ੍ਰੀਤ ਸਿੰਘ ਬੱਲ ਨੇ ਜਿੱਤਿਆ ਚਾਂਦੀ ਦਾ ਤਮਗਾ, ਪਰਿਵਾਰ ਤੇ ਪਿੰਡ ਵਾਸੀਆਂ ਵਲੋਂ ਮਨਾਇਆ ਗਿਆ ਜ... ਅਗਲੀ ਖ਼ਬਰ ਸਰਕਾਰੀ ਥਰਮਲਾਂ ਦੇ ਠੇਕਾ ਮੁਲਾਜ਼ਮਾਂ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ