03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਆਪ ਆਗੂ ਦਲਜੀਤ ਰਾਜੂ ਨੂੰ ਮੁੜ ਮਿਲੀ ਜਾਨੋਂ ਮਾਰਨ ਦੀ ਧਮਕੀ

ਫਗਵਾੜਾ, 3 ਅਗਸਤ (ਹਰਜੋਤ ਸਿੰਘ ਚਾਨਾ)- ਆਮ ਆਦਮੀ ਪਾਰਟੀ (ਆਪ) ਦੇ ਆਗੂ ਦਲਜੀਤ ਰਾਜੂ ਨੂੰ...

ਅਜੀਤ ਡੈਸਕ 03-08-2026

ਫਗਵਾੜਾ, 3 ਅਗਸਤ (ਹਰਜੋਤ ਸਿੰਘ ਚਾਨਾ)- ਆਮ ਆਦਮੀ ਪਾਰਟੀ (ਆਪ) ਦੇ ਆਗੂ ਦਲਜੀਤ ਰਾਜੂ ਨੂੰ ਇਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਭਰਿਆ ਮੈਸੇਜ ਮਿਲਣ ਦੀ ਸੂਚਨਾ ਹੈ। ਇਹ ਪਿਛਲੇ ਇਕ ਸਾਲ ਦੌਰਾਨ ਉਨ੍ਹਾਂ ਨੂੰ ਮਿਲੀਆਂ ਧਮਕੀਆਂ ਦੀ ਲੜੀ ਵਿਚ ਤਾਜ਼ਾ ਘਟਨਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 2 ਅਗਸਤ 2026 ਨੂੰ ਦੁਪਹਿਰ ਕਰੀਬ 1:35 ਵਜੇ ਅੰਤਰਰਾਸ਼ਟਰੀ ਮੋਬਾਈਲ ਨੰਬਰ +351 962 669 333 ਤੋਂ ਦਲਜੀਤ ਰਾਜੂ ਦੇ ਮੋਬਾਈਲ 'ਤੇ ਇਕ ਵੌਇਸ ਮੈਸੇਜ ਆਇਆ।

ਇਸ ਵਿਚ ਕਾਲ ਕਰਨ ਵਾਲੇ ਨੇ ਆਪਣੀ ਪਛਾਣ ਸ਼ੁਭਮ ਪੰਡਿਤ ਵਜੋਂ ਦੱਸਦਿਆਂ ਰਾਜੂ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਅਤੇ ਕਿਹਾ ਕਿ ਉਹ ਆਪਣੀ ਜਾਨ ਜਿਵੇਂ ਵੀ ਹੋ ਸਕੇ ਬਚਾ ਲੈਣ। ਕਾਲਰ ਨੇ ਇਹ ਵੀ ਦੋਸ਼ ਲਾਇਆ ਕਿ ਪਹਿਲਾਂ ਧਮਕੀ ਦੇਣ ਵਾਲੇ ਮਾਮਲੇ ਵਿਚ ਰਾਜੂ ਕਾਰਨ ਉਸ ਦੇ ਪਰਿਵਾਰਕ ਮੈਂਬਰ ਜੇਲ੍ਹ ਗਏ ਸਨ ਅਤੇ ਹੁਣ ਉਹ ਇਸ ਦਾ ਬਦਲਾ ਲਵੇਗਾ। ਇਹ ਤਾਜ਼ਾ ਧਮਕੀ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਇਸ ਤੋਂ ਪਹਿਲਾਂ ਵੀ ਦਲਜੀਤ ਰਾਜੂ ਕਈ ਵਾਰ ਧਮਕੀਆਂ ਅਤੇ ਹਮਲਿਆਂ ਦਾ ਸਾਹਮਣਾ ਕਰ ਚੁੱਕੇ ਹਨ।

ਨਵੰਬਰ 2025 ਵਿਚ ਫਗਵਾੜਾ ਸਥਿਤ ਉਨ੍ਹਾਂ ਦੇ ਘਰ 'ਤੇ ਅਣਪਛਾਤੇ ਹਮਲਾਵਰਾਂ ਵਲੋਂ ਕਥਿਤ ਤੌਰ 'ਤੇ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਤੋਂ ਬਾਅਦ ਪੁਲਿਸ ਨੇ ਵੱਡੇ ਪੱਧਰ 'ਤੇ ਜਾਂਚ ਸ਼ੁਰੂ ਕੀਤੀ ਸੀ। ਇਸ ਤੋਂ ਪਹਿਲਾਂ ਵੀ ਰਾਜੂ ਨੇ ਧਮਕੀ ਭਰੀਆਂ ਕਾਲਾਂ ਮਿਲਣ ਦੀ ਸ਼ਿਕਾਇਤ ਕੀਤੀ ਸੀ, ਜਿਸ ਦੇ ਆਧਾਰ 'ਤੇ ਪੁਲਿਸ ਨੇ ਕੇਸ ਦਰਜ ਕਰਕੇ ਕਾਰਵਾਈ ਕੀਤੀ ਸੀ।

ਜਾਂਚ ਏਜੰਸੀਆਂ ਇਹ ਪਤਾ ਲਗਾਉਣ ਵਿਚ ਜੁਟੀਆਂ ਹਨ ਕਿ ਤਾਜ਼ਾ ਵੌਇਸ ਮੈਸੇਜ ਦਾ ਸਬੰਧ ਪਹਿਲਾਂ ਹੋਈ ਫਾਇਰਿੰਗ ਅਤੇ ਧਮਕੀ ਵਾਲੇ ਮਾਮਲਿਆਂ ਨਾਲ ਹੈ ਜਾਂ ਇਹ ਡਰਾਉਣ-ਧਮਕਾਉਣ ਦੀ ਕੋਈ ਨਵੀਂ ਕੋਸ਼ਿਸ਼ ਹੈ। ਵਿਦੇਸ਼ੀ ਨੰਬਰ ਤੋਂ ਆਈ ਇਸ ਕਾਲ ਦੇ ਸਰੋਤ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਵੌਇਸ ਮੈਸੇਜ ਦੀ ਦੇ ਸਰੋਤ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਜਾਂਚ ਦੇ ਨਤੀਜਿਆਂ ਦੇ ਆਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਪਿਛਲੀ ਖ਼ਬਰ ਬੱਦਲ ਫਟਣ ਨਾਲ ਪਹਿਲਗਾਮ, ਜ਼ੋਜਿਲਾ ਅਤੇ ਸ਼ੋਪੀਆਂ ਵਿਚ ਭਾਰੀ ਤਬਾਹੀ, ਇਕ ਦੀ ਮੌਤ ਅਗਲੀ ਖ਼ਬਰ ਪੰਜਾਬ ਵਿਚ ਚੱਲ ਰਿਹਾ ਹੈ ਤਾਨਾਸ਼ਾਹੀ ਰਾਜ- ਰਾਜਾ ਵੜਿੰਗ