ਲੁਧਿਆਣਾ, 4 ਅਗਸਤ (ਰੂਪੇਸ਼ ਕੁਮਾਰ) ਭਾਜਪਤਾ ਵਲੋਂ ਜਿਲ੍ਹਾ ਪ੍ਰਧਾਨ ਸੁਨੀਲ ਮੋਦਗਿਲ ਦੀ ਅਗਵਾਈ ਵਿਚ ਅੱਜ ਲੁਧਿਆਣਾ ਦੇ ਨਗਰ ਨਿਗਮ ਜ਼ੋਨ ਡੀ ਵਿਖੇ ਆਪਣੇ ਕੌਂਸਲਰਾਂ ਦੀ ਆਵਾਜ਼ ਦਬਾਉਣ ਅਤੇ ਵਿਕਾਸ ਕਾਰਜ ਨਾ ਹੋਣ ਦਾ ਦੋਸ਼ ਲਗਾ ਕੇ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਡੰਮੀ ਜਨਰਲ ਹਾਊਸ ਦਾ ਆਯੋਜਨ ਕੀਤਾ। ਭਾਜਪਾ ਵਲੋਂ ਅਨੋਖੇ ਢੰਗ ਨਾਲ ਨਗਰ ਨਿਗਮ ਖ਼ਿਲਾਫ਼ ਆਪਣਾ ਰੋਸ਼ ਜ਼ਾਹਿਰ ਕੀਤਾ ਗਿਆ। ਇਸ ਦੌਰਾਨ ਭਾਜਪਾ ਦੇ ਸਾਰੇ ਕੌਂਸਲਰ ਮੌਜੂਦ ਰਹੇ। ਡੰਮੀ ਜਰਨਲ ਹਾਊਸ ਵਿਚ ਮੇਅਰ ਤੇ ਕਮਿਸ਼ਨਰ ਦੀਆਂ ਖਾਲੀ ਕੁਰਸੀਆਂ ਵੀ ਲਗਾਈਆਂ ਗਈਆਂ ਸਨ।
ਇਸ ਦੌਰਾਨ ਭਾਜਪਾ ਆਗੂਆਂ ਨੇ ਦੋਸ਼ ਲਗਾਇਆ ਕਿ ਨਗਰ ਨਿਗਮ ਅਧਿਕਾਰੀਆਂ ਵਲੋਂ ਖ਼ਿਲਾਫ਼ ਕੌਂਸਲਰਾਂ ਦੀ ਗੱਲ ਨਹੀਂ ਸੁਣੀ ਜਾਂਦੀ ਹੈ। ਉਨ੍ਹਾਂ ਦੀ ਆਵਾਜ਼ ਨੂੰ ਦਬਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਾਰਡਾਂ ਦੇ ਵਿਚ ਭਾਜਪਾ ਦੇ ਕੌਂਸਲਰ ਹਨ, ਉਨ੍ਹਾਂ ਵਾਰਡਾਂ ਦੇ ਵਿਕਾਸ ਕਾਰਜ ਪੂਰੇ ਤਰੀਕੇ ਨਾਲ ਠੱਪ ਹਨ। ਪੀਣ ਵਾਲੇ ਪਾਣੀ ਸੀਵਰੇਜ਼ ਤੇ ਸਾਫ਼ ਸਫ਼ਾਈ ਦਾ ਬੁਰਾ ਹਾਲ ਹੈ। ਮਗਰ ਫਿਰ ਵੀ ਨਗਰ ਨਿਗਮ ਅਧਿਕਾਰੀ ਉਨ੍ਹਾਂ ਦੀਆਂ ਗੱਲਾਂ ਸੁਣਨ ਨੂੰ ਤਿਆਰ ਨਹੀਂ ਹਨ। ਇਸ ਦੇ ਵਿਰੋਧ ਦੇ ਵਿਚ ਅੱਜ ਉਨ੍ਹਾਂ ਵਲੋਂ ਡੰਮੀ ਜਨਰਲ ਹਾਊਸ ਲਗਾ ਕੇ ਆਪਣਾ ਰੋਸ ਜ਼ਾਹਿਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਹੁਣ ਵੀ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ ਗਿਆ ਤਾਂ ਉਹ ਆਉਣ ਵਾਲੇ ਸਮੇਂ ਵਿਚ ਆਪਣਾ ਸੰਘਰਸ਼ ਹੋਰ ਤਿੱਖਾ ਕਰਨ ਨੂੰ ਮਜ਼ਬੂਰ ਹੋ ਜਾਣਗੇ।
ਤਾਜ਼ਾ ਖ਼ਬਰਾਂ
Free
ਲੁਧਿਆਣਾ : ਭਾਜਪਾ ਵਲੋਂ ਅਨੋਖਾ ਪ੍ਰਦਰਸ਼ਨ, ਜ਼ੋਨ ਡੀ 'ਚ ਲਗਾਇਆ ਡੰਮੀ ਜਨਰਲ ਹਾਊਸ
ਲੁਧਿਆਣਾ, 4 ਅਗਸਤ (ਰੂਪੇਸ਼ ਕੁਮਾਰ) ਭਾਜਪਤਾ ਵਲੋਂ ਜਿਲ੍ਹਾ ਪ੍ਰਧਾਨ ਸੁਨੀਲ ਮੋਦਗਿਲ ਦੀ ਅਗਵਾਈ ਵਿਚ ਅੱਜ ਲੁਧਿਆਣਾ ਦੇ ਨਗਰ ਨਿਗਮ ਜ਼ੋਨ ਡੀ ਵਿਖੇ ਆਪਣੇ ਕੌਂਸਲਰਾਂ ਦੀ ਆਵਾਜ਼ ਦਬਾਉਣ...
ਅਜੀਤ ਡੈਸਕ
04-08-2026