ਚੌਲਾਂਗ (ਜਲੰਧਰ), 16 ਅਗਸਤ (ਸੁਖਦੇਵ ਸਿੰਘ/ ਕਮਲਜੀਤ ਸਿੰਘ ਡੱਲੀ)- ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ 'ਤੇ ਜਹੂਰਾ ਫ਼ਾਟਕ ਤੇ ਅੱਜ ਬਾਅਦ ਦੁਪਹਿਰ ਇਕ ਕਾਰ ਨੰਬਰ ਕੇ 01 ਬੀ ਸੀ 8358 ਜੋ ਜਲੰਧਰ ਤੋਂ ਜੰਮੂ ਵੱਲ ਜਾ ਰਹੀ ਸੀ। ਅਚਾਨਕ ਆਪਣਾ ਸੰਤੁਲਨ ਗੁਆ ਬੈਠੀ ਤੇ ਸਫ਼ੈਦੇ ਦੇ ਦਰੱਖ਼ਤ ਵਿਚ ਜਾ ਵੱਜੀ।
ਹਾਦਸਾ ਇਨ੍ਹਾਂ ਜ਼ਬਰਦਸਤ ਸੀ ਕਿ ਸਫ਼ੈਦੇ ਦੇ ਦਰੱਖਤ ਨਾਲ ਬੈਠੇ ਨਾਖਾਂ ਵੇਚਦੇ ਸੁਖਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਚੱਕ ਸ਼ਕੂਰ ਜ਼ਿਲ੍ਹਾਂ ਜਲੰਧਰ ਕਾਰ ਤੇ ਸਫ਼ੈਦੇ ਵਿਚਕਾਰ ਆ ਕੇ ਦਮ ਤੌੜ ਗਿਆ। ਕਾਰ ਵਿਚ ਚਾਰ ਵਿਅਕਤੀ ਸਵਾਰ ਸਨ।
ਜਿਨ੍ਹਾਂ ਵਿਚੋਂ ਦੋ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਦੋ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਸਿਵਲ ਹਸਪਤਾਲ ਟਾਂਡਾ ਵਿਖੇ ਭੇਜਿਆ ਗਿਆ ਹੈ। ਹਾਦਸੇ ਦੀ ਅਗਲੀ ਕਾਰਵਾਈ ਸ਼ਲਿੰਦਰ ਸਿੰਘ ਐਸ. ਆਈ. ਥਾਣਾ ਭੋਗਪੁਰ ਜ਼ਿਲ੍ਹਾਂ ਜਲੰਧਰ ਕਰ ਰਹੇ ਹਨ।