18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਪਹਿਲਾ ਐੱਫ.ਆਈ.ਐੱਚ. ਪੈਰਾ ਹਾਕੀ ਵਿਸ਼ਵ ਕੱਪ 20 ਅਗਸਤ ਤੋਂ

ਜਲੰਧਰ, 18 ਅਗਸਤ (ਡਾ ਜਤਿੰਦਰ ਸਾਬੀ)-ਪਹਿਲਾ ਐੱਫ.ਆਈ.ਐੱਚ. ਪੈਰਾ ਹਾਕੀ ਵਿਸ਼ਵ ਕੱਪ 20 ਤੋਂ 24 ਅਗਸਤ ਤੱਕ ਬੈਲਜੀਅਮ ਤੇ ਨੀਦਰਲੈਂਡ ਵਿਕੇ ਹੋਣ ਜਾ ਰਿਹਾ ਹੈ। ਇਹ ਵਿਸ਼ਵ ਪੱਧਰੀ ਟੂਰਨਾਮੈਂਟ ਬੌਧਿਕ ਅਸਮਰੱਥਾ ....

ਅਜੀਤ ਡੈਸਕ 18-08-2026

ਜਲੰਧਰ, 18 ਅਗਸਤ (ਡਾ ਜਤਿੰਦਰ ਸਾਬੀ)-ਪਹਿਲਾ ਐੱਫ.ਆਈ.ਐੱਚ. ਪੈਰਾ ਹਾਕੀ ਵਿਸ਼ਵ ਕੱਪ 20 ਤੋਂ 24 ਅਗਸਤ ਤੱਕ ਬੈਲਜੀਅਮ ਤੇ ਨੀਦਰਲੈਂਡ ਵਿਕੇ ਹੋਣ ਜਾ ਰਿਹਾ ਹੈ। ਇਹ ਵਿਸ਼ਵ ਪੱਧਰੀ ਟੂਰਨਾਮੈਂਟ ਬੌਧਿਕ ਅਸਮਰੱਥਾ (ਆਈ.ਡੀ.) ਵਾਲੇ ਖਿਡਾਰੀਆਂ ਲਈ ਇਤਿਹਾਸਕ ਮੌਕਾ ਹੈ, ਜਿੱਥੇ ਉਹ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣਨ ਲਈ ਮੁਕਾਬਲਾ ਕਰਨਗੇ। ਪਹਿਲੇ ਪੈਰਾ ਹਾਕੀ ਵਿਸ਼ਵ ਕੱਪ ਵਿੱਚ ਕੁੱਲ 16 ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ ਨੂੰ 2 ਪੂਲਾਂ ’ਚ ਵੰਡਿਆ ਗਿਆ ਹੈ। ਆਈ.ਡੀ. ਵਰਗ ਦੇ ਖਿਡਾਰੀ ਮਿਕਸਡ-ਜੈਂਡਰ ਟੀਮਾਂ ਵੱਲੋਂ 6-ਏ-ਸਾਈਡ ਫਾਰਮੈਟ ’ਚ ਮੈਦਾਨ ’ਚ ਉਤਰਣਗੇ। ਪੂਲ ‘ਏ’ ਵਿਚ ਬੈਲਜੀਅਮ, ਇਟਲੀ, ਜਰਮਨੀ, ਫਰਾਂਸ, ਪਾਕਿਸਤਾਨ, ਜ਼ਾਮਬੀਆ, ਆਇਰਲੈਂਡ ਤੇ ਅਮਰੀਕਾ ਨੂੰ ਰੱਖਿਆ ਗਿਆ ਹੈ। ਪੂਲ ‘ਬੀ’ ਵਿਚ ਨੀਦਰਲੈਂਡ, ਸਪੇਨ, ਬੁਲਗਾਰੀਆ, ਇੰਗਲੈਂਡ, ਭਾਰਤ, ਮਲੇਸ਼ੀਆ, ਚਿਲੀ ਤੇ ਅਰਜਨਟੀਨਾ ਸ਼ਾਮਲ ਹਨ। ਐੱਫ.ਆਈ.ਐੱਚ. ਦੇ ਪ੍ਰਧਾਨ ਤੈਯਬ ਇਕਾਰਾਮ ਨੇ ਕਿਹਾ ਕਿ ਪਹਿਲਾ ਪੈਰਾ ਹਾਕੀ ਵਿਸ਼ਵ ਕੱਪ ਹਾਕੀ ਲਈ ਇਤਿਹਾਸਕ ਮੀਲ ਪੱਥਰ ਹੈ।

ਪਿਛਲੀ ਖ਼ਬਰ ਸਤੇਂਦਰ ਜੈਨ ਵਾਟਰ ਬੋਰਡ ਦੇ ਟੈਂਡਰ ਦੇ ਸਮੇਂ ਜੇਲ੍ਹ ਵਿਚ ਸਨ, ਜਿਸ ਦਾ ਉਹ ਹਵਾਲਾ ਦੇ ਰਹੇ ਹਨ- ਅਨੁਰਾਗ ਢਾਂਡਾ ਅਗਲੀ ਖ਼ਬਰ ਚੰਡੀਗੜ੍ਹ ਵਿਖੇ 1 ਸਤੰਬਰ ਤੋਂ ਧਰਨਾ ਸ਼ੁਰੂ ਕਰਾਂਗੇ- ਰਾਜੇਵਾਲ