19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਗਾਲੇ ਟੈਸਟ 'ਚ ਭਾਰਤ ਨੇ 165 ਦੌੜਾਂ ਨਾਲ ਹਰਾਇਆ ਮੇਜ਼ਬਾਨ ਸ੍ਰੀਲੰਕਾ ਨੂੰ

ਗਾਲੇ, 19 ਅਗਸਤ - ਭਾਰਤ ਅਤੇ ਸ੍ਰੀਲੰਕਾ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਗਾਲੇ ਵਿਖੇ ਹੋਏ ਪਹਿਲੇ ਟੈਸਟ ਮੈਚ ਵਿਚ ਭਾਰਤ ਨੇ ਸ੍ਰੀਲੰਕਾ ਨੂੰ 165 ਦੌੜਾਂ ਨਾਲ ਹਰਾ ਦਿੱਤਾ। ਮੈਚ ਦੇ 5ਵੇਂ ਦਿਨ 4 ਵਿਕਟਾਂ ਦੇ ਨੁਕਸਾਨ 'ਤੇ 84 ਦੌੜਾਂ...

ਅਜੀਤ ਡੈਸਕ 19-08-2026

ਗਾਲੇ, 19 ਅਗਸਤ - ਭਾਰਤ ਅਤੇ ਸ੍ਰੀਲੰਕਾ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਗਾਲੇ ਵਿਖੇ ਹੋਏ ਪਹਿਲੇ ਟੈਸਟ ਮੈਚ ਵਿਚ ਭਾਰਤ ਨੇ ਸ੍ਰੀਲੰਕਾ ਨੂੰ 165 ਦੌੜਾਂ ਨਾਲ ਹਰਾ ਦਿੱਤਾ। ਮੈਚ ਦੇ 5ਵੇਂ ਦਿਨ 4 ਵਿਕਟਾਂ ਦੇ ਨੁਕਸਾਨ 'ਤੇ 84 ਦੌੜਾਂ ਤੋਂ ਅੱਗੇ ਖੇਡਦਿਆਂ ਸ੍ਰੀਲੰਕਾ ਦੀ ਪੂਰੀ ਟੀਮ 206 ਦੌੜਾਂ ਬਣਾ ਕੇ ਆਊਟ ਹੋ ਗਈ। ਭਾਰਤ ਵਲੋਂ ਮਾਨਵ ਸੁਥਾਰ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 6 ਵਿਕਟਾਂ ਹਾਸਲ ਕੀਤੀਆਂ ਜਦਕਿ ਪ੍ਰਸਿਧ ਕ੍ਰਿਸ਼ਨਾਂ ਨੂੰ 2 ਵਿਕਟਾਂ ਮਿਲੀਆਂ। ਇਸ ਦੇ ਨਾਲ ਹੀ ਭਾਰਤ ਨੇ 2 ਮੈਚਾਂ ਦੀ ਲੜੀ ਵਿਚ 1-0 ਦੀ ਬੜ੍ਹਤ ਹਾਸਲ ਕਰ ਲਈ। ਭਾਰਤ ਵਲੋਂ ਪਹਿਲੀ ਪਾਰੀ ਵਿਚ ਸੈਂਕੜਾ ਲਗਾਉਣ ਵਾਲੇ ਦੇਵਦੱਤ ਪਡਿੱਕਲ ਨੂੰ ਉਸ ਦੀ ਸ਼ਾਨਦਾਰ ਬੱਲੇਬਾਜ਼ੀ ਲਈ ਪਲੇਅਰ ਆਪ ਦ ਮੈਚ ਚੁਣਿਆ ਗਿਆ। ਲੜੀ ਦਾ ਦੂਜਾ ਤੇ ਆਖ਼ਰੀ ਟੈਸਟ 23 ਅਗਸਤ ਤੋਂ ਕੋਲੰਬੋ ਵਿਖੇ ਖੇਡਿਆ ਜਾਵੇਗਾ।

ਪਿਛਲੀ ਖ਼ਬਰ ਸਤੇਂਦਰ ਜੈਨ ਨਾਲ ਮਜ਼ਬੂਤ ਹੋ ਕੇ ਖੜ੍ਹੇ ਹਾਂ ਅਸੀਂ , ਸੱਚਾਈ ਦੀ ਹੋਵੇਗੀ ਜਿੱਤ - ਅਮਨ ਅਰੋੜਾ ਅਗਲੀ ਖ਼ਬਰ ਦੋ ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਟੱਕਰ ’ਚ ਇਕ ਨੌਜਵਾਨ ਦੀ ਮੌਤ