20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਕੋਲਕਾਤਾ ਹੋਟਲ ਵਿਚ ਅੱਗ ਲੱਗਣ ਦੀ ਘਟਨਾ : ਹੋਟਲ ਦਾ ਲੀਜ਼ਧਾਰਕ ਗ੍ਰਿਫ਼ਤਾਰ

ਕੋਲਕਾਤਾ (ਪੱਛਮੀ ਬੰਗਾਲ), 20 ਅਗਸਤ - ਕੋਲਕਾਤਾ ਹੋਟਲ ਵਿਚ ਅੱਗ ਲੱਗਣ ਦੀ ਘਟਨਾ ਨੂੰ ਲੈ ਕੇ ਹੋਟਲ ਦੇ ਲੀਜ਼ਧਾਰਕ ਅਬੂ ਜ਼ਫਰ, ਜਿੱਥੇ 19 ਅਗਸਤ ਨੂੰ ਅੱਗ ਲੱਗਣ ਦੀ ਘਟਨਾ ਵਾਪਰੀ ਸੀ, ਨੂੰ ਕੱਲ੍ਹ ਐਂਟਾਲੀ ਮੇਨ ਮਾਰਕੀਟ ਤੋਂ ਗ੍ਰਿਫ਼ਤਾਰ ਕੀਤਾ ਗਿਆ। ਕੋਲਕਾਤਾ...

ਅਜੀਤ ਡੈਸਕ 20-08-2026

ਕੋਲਕਾਤਾ (ਪੱਛਮੀ ਬੰਗਾਲ), 20 ਅਗਸਤ - ਕੋਲਕਾਤਾ ਹੋਟਲ ਵਿਚ ਅੱਗ ਲੱਗਣ ਦੀ ਘਟਨਾ ਨੂੰ ਲੈ ਕੇ ਹੋਟਲ  ਦੇ ਲੀਜ਼ਧਾਰਕ ਅਬੂ ਜ਼ਫਰ, ਜਿੱਥੇ 19 ਅਗਸਤ ਨੂੰ ਅੱਗ ਲੱਗਣ ਦੀ ਘਟਨਾ ਵਾਪਰੀ ਸੀ, ਨੂੰ ਕੱਲ੍ਹ ਐਂਟਾਲੀ ਮੇਨ ਮਾਰਕੀਟ ਤੋਂ ਗ੍ਰਿਫ਼ਤਾਰ ਕੀਤਾ ਗਿਆ। ਕੋਲਕਾਤਾ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਦੋ ਸਟਾਫ ਕਰਮਚਾਰੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਗਿਆ ਹੈ। 
ਦੱਸ ਦਈਏ ਕਿ ਕੋਲਕਾਤਾ ਦੀ ਮਿਰਜ਼ਾ ਗਾਲਿਬ ਸੜਕ ’ਤੇ ਸਥਿਤ ਇਕ ਪੰਜ ਮੰਜ਼ਿਲਾ ਹੋਟਲ ’ਚ ਕੱਲ੍ਹ ਤੜਕੇ ਕਰੀਬ 1:45 ਵਜੇ ਭਿਆਨਕ ਅੱਗ ਲੱਗਣ ਕਾਰਨ ਇਕ 4 ਸਾਲਾ ਮਾਸੂਮ ਬੱਚੇ ਅਤੇ ਦੋ ਔਰਤਾਂ ਸਮੇਤ 9 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 6 ਹੋਰ ਗੰਭੀਰ ਜ਼ਖਮੀ ਹੋ ਗਏ। ਬਚਾਅ ਟੀਮਾਂ ਨੇ ਮੁਸ਼ੱਕਤ ਤੋਂ ਬਾਅਦ ਇਮਾਰਤ ’ਚੋਂ 80 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ।

ਪਿਛਲੀ ਖ਼ਬਰ ਮਨੀਪੁਰ ਸਰਕਾਰ ਵਲੋਂ 22 ਅਗਸਤ ਤੱਕ ਸਾਰੇ ਸਕੂਲ ਅਤੇ ਯੂਨੀਵਰਸਿਟੀਆਂ ਬੰਦ ਕਰਨ ਦਾ ਐਲਾਨ ਅਗਲੀ ਖ਼ਬਰ ਭਾਰਤ ਮਾਤਾ ਦਾ ਅਪਮਾਨ ਹੈ 'ਵੰਦੇ ਮਾਤਰਮ' ਦਾ ਪੂਰਾ ਸੰਸਕਰਣ ਗਾਉਣ ਤੋਂ ਇਨਕਾਰ ਕਰਨਾ - ਸ਼ਿਵਰਾਜ ਸਿੰਘ ਚੌਹਾਨ