ਜੈਂਤੀਪੁਰ (ਅੰਮ੍ਰਿਤਸਰ), 15 ਸੰਤਬਰ (ਭੁਪਿੰਦਰ ਸਿੰਘ ਗਿੱਲ)- ਪੰਜਾਬ ਵਿਚ ਬਿਜਲੀ ਦੇ ਲੱਗ ਰਹੇ ਕੱਟਾਂ ਖਿਲਾਫ਼ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਪੰਜਾਬ ਰਾਜ ਬਿਜਲੀ ਬੋਰਡ ਮਜੀਠਾ ਦੇ ਦਫ਼ਤਰ 16 ਸੰਤਬਰ ਨੂੰ ਧਰਨਾ ਦੇਣਗੇ। ਇਹ ਧਰਨਾ ਕਿਸਾਨਾਂ ਦੀਆਂ ਖ਼ਰਾਬ ਹੋ ਰਹੀਆਂ ਫਸਲਾਂ ਖਾਸ ਕਰਕੇ ਝੋਨੇ ਨੂੰ ਪਾਣੀ ਦੀ ਸਖ਼ਤ ਲੋੜ ਹੋਣ ਕਰਕੇ ਦਿੱਤਾ ਜਾਵੇਗਾ।
ਉਸ ਵੇਲੇ ਸਰਕਾਰ ਵਲੋਂ ਆਪ ਤੈਅ ਕੀਤੀ ਗਈ ਸਪਲਾਈ 8 ਘੰਟੇ ਦੇਣ ਦੀ ਜਗ੍ਹਾਂ ਹੁਣ ਸਿਰਫ 4 ਘੰਟੇ ਹੀ ਕੀਤੀ ਗਈ ਪਰ ਉਹ ਵੀ ਲਗਾਤਾਰ ਨਹੀਂ ਦਿੱਤੀ ਜਾ ਰਹੀ ਤੇ ਕਿਸਾਨਾਂ ਨੂੰ ਮਹਿੰਗੇ ਭਾਅ ਡੀਜ਼ਲ ਬਾਲ ਕਿ ਜਨਰੇਟਰਾਂ ਰਾਹੀਂ ਆਪਣੀ ਫ਼ਸਲ ਨੂੰ ਪਾਣੀ ਦਾ ਪ੍ਰਬੰਧ ਕਰਨਾ ਪੈ ਰਿਹਾ ਹੈ। ਜਿਹੜੀ ਸਰਕਾਰ ਕਿਸਾਨਾਂ ਨੂੰ ਦਫਤਰੀ ਸਮੇਂ ਅਨੁਸਾਰ ਦਿਨ ਵੇਲੇ ਬਿਜਲੀ ਦੇਣ ਦੀਆਂ ਗੱਪਾਂ ਮਾਰ ਰਹੀ ਸੀ। ਹੁਣ ਕੁੰਭਕਰਨ ਦੀ ਨੀਂਦ ਸੁੱਤੀ ਹੋਈ ਹੈ ਤੇ ਬਿਜਲੀ ਦੇ ਕੱਟ ਲਗਾਏ ਜਾ ਰਹੇ ਹਨ ਜਿਸ ਨਾਲ ਸਾਰੇ ਲੋਕਾਂ ਦਾ ਜਨ ਜੀਵਨ ਪ੍ਰਭਾਵਿਤ ਹੋਇਆ ਪਿਆ ਹੈ।