JALANDHAR WEATHER

08-05-26

 ਸੰਵੇਗਾਂ ਦਾ ਵਿਕਾਸ

ਵਿਅਕਤੀ ਦੀ ਹਲਚਲ ਅਤੇ ਚੇਤੰਨ ਅਵਸਥਾ ਨੂੰ ਸੰਵੇਗ ਕਿਹਾ ਜਾਂਦਾ ਹੈ। ਕ੍ਰੋਧ, ਡਰ ਅਤੇ ਖ਼ੁਸ਼ੀ ਸਾਡੇ ਜੀਵਨ ਦੇ ਪ੍ਰਮੁਖ ਸੰਵੇਗ ਹਨ। ਸੰਵੇਗ ਵਿਅਕਤੀ ਦੀ ਨਿੱਜੀ ਮਨੋਭਾਵਾਂ ਦੀ ਅਵਸਥਾ ਹੁੰਦੀ ਹੈ। ਇਸ ਲਿਖਤ ਵਿਚ ਸ਼ਿਸ਼ੂ ਅਵਸਥਾ ਦੌਰਾਨ ਸੰਵੇਗਾਂ ਦੇ ਵਿਕਾਸ ਬਾਰੇ ਵਿਚਾਰ ਕੀਤੀ ਜਾਵੇਗੀ। ਇਕ ਛੋਟਾ ਬੱਚਾ ਆਪਣੇ ਜਨਮ ਦੇ ਸਮੇਂ ਤੋਂ ਹੀ ਆਪਣੇ ਚੀਕ-ਚਿਹਾੜੇ ਅਤੇ ਹੱਥ ਪੈਰ ਚਲਾਉਣ ਰਾਹੀਂ ਆਪਣੇ ਅੰਦਰ ਸੰਵੇਗਾਂ ਦੀ ਹੋਂਦ ਦਾ ਪ੍ਰਗਟਾਵਾ ਕਰਦਾ ਹੈ। ਇਸ ਅਵਸਥਾ ਵਿਚ ਕਿਹੜੇ-ਕਿਹੜੇ ਵਿਸ਼ੇਸ਼ ਸੰਵੇਗ ਮੌਜੂਦ ਰਹਿੰਦੇ ਹਨ, ਇਸ ਗੱਲ ਦੇ ਬਾਰੇ ਅਜੇ ਕੋਈ ਨਿਸਚਿਤ ਪ੍ਰਮਾਣ ਪ੍ਰਾਪਤ ਨਹੀਂ ਹੋਏ। ਦੋ ਮਹੀਨੇ ਦਾ ਸ਼ਿਸ਼ੂ ਖ਼ੁਸ਼ੀ ਅਤੇ ਗ਼ਮੀ ਦੇ ਸੰਵੇਗਾਂ ਨੂੰ ਅਨੁਭਵ ਕਰਨਾ ਸ਼ੁਰੂ ਕਰ ਦਿੰਦਾ ਹੈ। ਸ਼ਿਸ਼ੂ, ਜ਼ੋਰ ਦੀ ਆਵਾਜ਼, ਜ਼ਿਆਦਾ ਠੰਢੀ ਅਤੇ ਗਰਮ ਚੀਜ਼ ਦੀ ਛੂਹ ਅਤੇ ਭੁੱਖ ਆਦਿ ਉਤੇਜਨਾ ਪ੍ਰਤੀ ਦੁੱਖ ਅਤੇ ਸ਼ੋਕ ਭਰੀ ਪ੍ਰਤੀਕਿਰਿਆ ਪ੍ਰਗਟ ਕਰਦਾ ਹੈ ਅਤੇ ਗੋਦੀ ਤੇ ਪਿਆਰ ਦੇ ਥਾਪੜੇ, ਮਾਂ ਦੁਆਰਾ ਦੁੱਧ ਪਿਆਉਣਾ ਆਦਿ ਉਤੇਜਨਾ ਦੇ ਪ੍ਰਤੀ ਅਨੰਦਮਈ ਪ੍ਰਤੀਕਿਰਿਆ ਪ੍ਰਗਟ ਕਰਦਾ ਹੈ। ਛੇ ਮਹੀਨੇ ਦੀ ਉਮਰ ਤੱਕ ਸ਼ਿਸ਼ੂ ਵਿਚ ਖ਼ੁਸ਼ੀ ਅਤੇ ਗ਼ਮੀ ਨਾਂਅ ਦੇ ਦੋ ਸੰਵੇਗਾਂ ਦੀ ਹੋਂਦ ਪਾਈ ਜਾਂਦੀ ਹੈ ਤਾਂ ਉਹ ਡਰ, ਨਫ਼ਰਤ, ਗੁੱਸੇ ਅਤੇ ਈਰਖਾ ਆਦਿ ਨਾਂਹ-ਵਾਚਕ ਸੰਵੇਗਾਂ ਨੂੰ ਗ੍ਰਹਿਣ ਕਰ ਲੈਂਦਾ ਹੈ ਅਤੇ ਇਕ ਸਾਲ ਦੇ ਸ਼ਿਸ਼ੂ ਵਿਚ ਪਿਆਰ, ਹਮਦਰਦੀ, ਮਨ ਪਰਚਾਵਾ, ਖ਼ੁਸ਼ੀ ਅਤੇ ਸਵੈ-ਮਾਣ ਆਦਿ ਹਾਂ-ਵਾਚਕ ਸੰਵੇਗ ਪੈਦਾ ਹੋ ਜਾਂਦੇ ਹਨ। ਦੋ ਸਾਲ ਦੇ ਸ਼ਿਸ਼ੂ ਵਿਚ ਦੋਨੋਂ ਹੀ ਸੰਵੇਗ ਵਿਕਸਿਤ ਹੋ ਜਾਂਦੇ ਹਨ। ਪਰਪੱਕਤਾ ਅਤੇ ਸਿੱਖਿਆ ਰਾਹੀਂ ਸਾਰੀ ਉਮਰ ਸੰਵੇਗਾਂ ਦਾ ਵਿਕਾਸ ਹੁੰਦਾ ਰਹਿੰਦਾ ਹੈ।

-ਮਨੋਵਿਗਿਆਨਕ ਪ੍ਰਯੋਗਸ਼ਾਲਾ
ਪਿੰਡ ਨੌਨੀਤਪੁਰ, ਹੁਸ਼ਿਆਰਪੁਰ।