ਐਸ.ਏ.ਐਸ. ਨਗਰ, 31 ਅਗਸਤ ਤਰਵਿੰਦਰ ਸਿੰਘ ਬੈਨੀਪਾਲ - ਮੁਹਾਲੀ ਦੇ ਫੇਜ਼ 9 ਸਥਿਤ ਪੀਸੀਏ ਕਿ੍ਕਟ ਸਟੇਡੀਅਮ ਅਤੇ ਮੁੱਖ ਮੰਤਰੀ ਪੰਜਾਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਸੰਬੰਧੀ ਜਾਣਕਾਰੀ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੂੰ ਇਕ ਈਮੇਲ ਪ੍ਰਾਪਤ ਹੋਈ ਹੈ, ਜਿਸ ਵਿਚ ਇਹ ਧਮਕੀ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਕਿਕਟ ਸਟੇਡੀਅਮ ਵਿਚ ਸੇਰ-ਏ-ਪੰਜਾਬ ਲੀਗ ਦਾ ਅੱਜ ਦੂਜਾ ਮੈਚ ਚੱਲ ਰਿਹਾ ਹੈ। ਪੰਜਾਬ ਪੁਲਿਸ ਵਲੋਂ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆਂ ਸਟੇਡੀਅਮ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਡਾਗ ਸਕੁਐਡ ਵਲੋਂ ਸਟੇਡੀਅਮ ਦੇ ਚੱਪੇ ਚੱਪੇ ਦੀ ਜਾਂਚ ਕੀਤੀ ਜਾ ਰਹੀ ਹੈ। ਸਟੇਡੀਅਮ ਅੰਦਰ ਚੱਲ ਰਹੇ ਮੈਚ 'ਤੇ ਇਸਦਾ ਕੋਈ ਖਾਸ ਅਸਰ ਦਿਖਾਈ ਨਹੀਂ ਦੇ ਰਿਹਾ ।ਸਟੇਡੀਅਮ ਵਿਚ ਦਰਸ਼ਕਾਂ ਦੀ ਗਿਣਤੀ ਪਹਿਲਾਂ ਹੀ ਬਹੁਤ ਘੱਟ ਹੈ।
ਤਾਜ਼ਾ ਖ਼ਬਰਾਂ
Free
ਪੀਸੀਏ ਕਿ੍ਕਟ ਸਟੇਡੀਅਮ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
ਐਸ.ਏ.ਐਸ. ਨਗਰ, 31 ਅਗਸਤ ਤਰਵਿੰਦਰ ਸਿੰਘ ਬੈਨੀਪਾਲ - ਮੁਹਾਲੀ ਦੇ ਫੇਜ਼ 9 ਸਥਿਤ ਪੀਸੀਏ ਕਿ੍ਕਟ ਸਟੇਡੀਅਮ ਅਤੇ ਮੁੱਖ ਮੰਤਰੀ ਪੰਜਾਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਸੰਬੰਧੀ ਜਾਣਕਾਰੀ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਪੰਜਾਬ...
ਅਜੀਤ ਡੈਸਕ
31-08-2026