05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਦਰਜਨਾਂ ਪਿੰਡਾਂ ਨੂੰ ਜੋੜਨ ਵਾਲੇ ਰੇਲਵੇ ਅੰਡਰਪਾਥ ’ਚ ਮੁੜ ਭਰਿਆ ਪਾਣੀ

ਡੇਰਾਬੱਸੀ, 5 ਸਤੰਬਰ (ਗੁਰਮੀਤ ਸਿੰਘ)- ਡੇਰਾਬੱਸੀ ਇਲਾਕੇ ਵਿਚ ਬਾਰਿਸ਼ ਨੇ ਇਕ ਵਾਰ ਫਿਰ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਦਰਜਨਾਂ ਪਿੰਡਾਂ ਨੂੰ ਜੋੜਨ ਵਾਲੇ ਜਨੇਤਪੁਰ ਰੇਲਵੇ ਅੰਡਰਪਾਥ ਵਿਚ ਮੀਂਹ ਦਾ ਪਾਣੀ ਭਰ ਜਾਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ।

ਅਜੀਤ ਡੈਸਕ 05-09-2026

ਡੇਰਾਬੱਸੀ, 5 ਸਤੰਬਰ  (ਗੁਰਮੀਤ ਸਿੰਘ)-  ਡੇਰਾਬੱਸੀ ਇਲਾਕੇ ਵਿਚ ਬਾਰਿਸ਼ ਨੇ ਇਕ ਵਾਰ ਫਿਰ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਦਰਜਨਾਂ ਪਿੰਡਾਂ ਨੂੰ ਜੋੜਨ ਵਾਲੇ ਜਨੇਤਪੁਰ ਰੇਲਵੇ ਅੰਡਰਪਾਥ ਵਿਚ ਮੀਂਹ ਦਾ ਪਾਣੀ ਭਰ ਜਾਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ। ਇਸ ਦੌਰਾਨ ਪਾਣੀ ਵਿਚੋਂ ਲੰਘ ਰਹੀ ਇਕ ਕਾਰ ਅੰਡਰਪਾਥ ਵਿਚ ਫਸ ਗਈ, ਜਿਸ ਨੂੰ ਪਿੰਡ ਜਨੇਤਪੁਰ ਦੇ ਸਾਬਕਾ ਸਰਪੰਚ ਬਲਬੀਰ ਸਿੰਘ ਬੱਲਾ ਨੇ ਟਰੈਕਟਰ ਦੀ ਮਦਦ ਨਾਲ ਟੋਚਨ ਪਾ ਕੇ ਬਾਹਰ ਕਢਵਾਇਆ।

ਸਥਾਨਕ ਲੋਕਾਂ ਅਨੁਸਾਰ ਬਾਰਿਸ਼ ਦੌਰਾਨ ਇੱਥੇ ਪਾਣੀ ਭਰਨਾ ਲਗਾਤਾਰ ਸਮੱਸਿਆ ਬਣਿਆ ਹੋਇਆ ਹੈ। ਪਹਿਲਾਂ ਵੀ ਇਸ ਅੰਡਰਪਾਥ ਵਿੱਚ ਪਾਣੀ ਵਿਚ ਡੁੱਬਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ। ਲੋਕਾਂ ਨੇ ਦੋਸ਼ ਲਾਇਆ ਕਿ ਲੱਖਾਂ ਰੁਪਏ ਖਰਚ ਕੇ ਸ਼ੈੱਡ ਤਾਂ ਬਣਾਇਆ ਗਿਆ, ਪਰ ਪਾਣੀ ਕੱਢਣ ਲਈ ਮੋਟਰ ਦਾ ਕੋਈ ਪੱਕਾ ਪ੍ਰਬੰਧ ਨਹੀਂ ਕੀਤਾ ਗਿਆ। ਲੋਕਾਂ ਨੇ ਪ੍ਰਸ਼ਾਸਨ ਤੋਂ ਤੁਰੰਤ ਨਿਕਾਸੀ ਪ੍ਰਬੰਧ ਕਰਨ ਅਤੇ ਪਾਣੀ ਭਰਨ ਸਮੇਂ ਆਵਾਜਾਈ ਰੋਕਣ ਦੀ ਮੰਗ ਕੀਤੀ ਹੈ।

ਪਿਛਲੀ ਖ਼ਬਰ ਗੁਰੀ ਚਹਿਲ ਮਾਮਲੇ ’ਚ ਪੀੜਤ ਲੜਕੀ ਮੁਹਾਲੀ ਅਦਾਲਤ ’ਚ ਦਰਜ ਕਰਵਾਏਗੀ ਬਿਆਨ ਅਗਲੀ ਖ਼ਬਰ ਅਜਨਾਲਾ ਨੇੜੇ ਮਾਮੂਲੀ ਤਕਰਾਰ ਤੋਂ ਬਾਅਦ ਚੱਲੀ ਗੋਲੀ ਵਿਚ ਕਾਂਗਰਸੀ ਆਗੂ ਗੁਰਦੀਪ ਸਿੰਘ ਸਿਰਸਾ ਜ਼ਖਮੀ