13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਬ੍ਰਿਕਸ ਸੰਮੇਲਨ 2026 ਵਿਚ ਹਿੱਸਾ ਲੈਣ ਤੋਂ ਬਾਅਦ ਰਵਾਨਾ ਹੋਏ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ

ਨਵੀਂ ਦਿੱਲੀ, 13 ਸਤੰਬਰ - ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਿਕਸ ਸੰਮੇਲਨ 2026 ਵਿਚ ਹਿੱਸਾ ਲੈਣ ਤੋਂ ਬਾਅਦ ਦਿੱਲੀ ਤੋਂ ਰਵਾਨਾ ਹੋਏ। ਨਵੀਂ ਦਿੱਲੀ ਦੇ ਭਾਰਤ...

ਅਜੀਤ ਡੈਸਕ 13-09-2026

ਨਵੀਂ ਦਿੱਲੀ, 13 ਸਤੰਬਰ - ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਿਕਸ ਸੰਮੇਲਨ 2026 ਵਿਚ ਹਿੱਸਾ ਲੈਣ ਤੋਂ ਬਾਅਦ ਦਿੱਲੀ ਤੋਂ ਰਵਾਨਾ ਹੋਏ। ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਆਯੋਜਿਤ 18ਵਾਂ ਬ੍ਰਿਕਸ ਸੰਮੇਲਨ ਅੱਜ (13 ਸਤੰਬਰ 2026) ਆਪਣੇ ਦੂਜੇ ਅਤੇ ਆਖਰੀ ਦਿਨ ਦੇ ਨਾਲ ਸਮਾਪਤ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਏ ਇਸ ਦੋ-ਰੋਜ਼ਾ ਸੰਮੇਲਨ ਵਿਚ ਵਿਸ਼ਵਵਿਆਪੀ ਮੁੱਦਿਆਂ, ਆਰਥਿਕ ਭਾਈਵਾਲੀ ਅਤੇ ਆਪਸੀ ਸਹਿਯੋਗ 'ਤੇ ਵਿਆਪਕ ਵਿਚਾਰ-ਵਟਾਂਦਰਾ ਹੋਇਆ।ਪਹਿਲੇ ਦਿਨ ਨਵੀਂ ਦਿੱਲੀ ਐਲਾਨਨਾਮੇ ਨੂੰ ਸਰਬਸੰਮਤੀ ਨਾਲ ਅਪਣਾਏ ਜਾਣ ਤੋਂ ਬਾਅਦ ਅੱਜ ਬ੍ਰਿਕਸ ਦੇਸ਼ਾਂ ਦਾ 18ਵਾਂ ਸਿਖਰ ਸੰਮੇਲਨ ਸਮਾਪਤ ਹੋ ਗਿਆ।

ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਵਲੋਂ ਪੰਜਾਬ ਤੇ ਸਿੱਖ ਇਤਿਹਾਸ ਨੂੰ ਸਿਲੇਬਸ ’ਚੋਂ ਮਨਫ਼ੀ ਕਰਨਾ ਮੰਦਭਾਗਾ- ਐਡਵੋਕੇਟ ਧਾਮੀ