13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਝਪਟਮਾਰ ਦਿਨ ਦਿਹਾੜੇ ਨੌਜਵਾਨ ਤੋਂ ਸੋਨੇ ਦੀ ਚੈਨ ਝਪਟ ਕੇ ਫਰਾਰ

ਸ੍ਰੀ ਚਮਕੌਰ ਸਾਹਿਬ (ਰੂਪਨਗਰ), 13 ਸਤੰਬਰ (ਜਗਮੋਹਣ ਸਿੰਘ ਨਾਰੰਗ) - ਸਥਾਨਕ ਸਹਿਕਾਰੀ ਬੈਂਕ ਦੇ ਨਜ਼ਦੀਕ ਅੱਜ ਦੁਪਹਿਰ ਕਰੀਬ ਸਵਾ ਦੋ ਵਜੇ ਇਕ ਨੌਜਵਾਨ ਤੋਂ ਝਪਟਮਾਰ ਦੋ ਤੋਲੇ ਦੇ ਕਰੀਬ...

ਅਜੀਤ ਡੈਸਕ 13-09-2026

ਸ੍ਰੀ ਚਮਕੌਰ ਸਾਹਿਬ (ਰੂਪਨਗਰ), 13 ਸਤੰਬਰ (ਜਗਮੋਹਣ ਸਿੰਘ ਨਾਰੰਗ) - ਸਥਾਨਕ ਸਹਿਕਾਰੀ ਬੈਂਕ ਦੇ ਨਜ਼ਦੀਕ ਅੱਜ ਦੁਪਹਿਰ ਕਰੀਬ ਸਵਾ ਦੋ ਵਜੇ ਇਕ ਨੌਜਵਾਨ ਤੋਂ ਝਪਟਮਾਰ ਦੋ ਤੋਲੇ ਦੇ ਕਰੀਬ ਸੋਨੇ ਦੀ ਝਪਟ ਕੇ ਫਰਾਰ ਹੋ ਗਏ। ਪੀੜਤ ਨੌਜਵਾਨ ਜਸ਼ਨ ਜੋ ਇਥੋਂ ਦੇ ਜੱਗੀ ਇਲੈਕਟਰੀਕਲ ਸਟੋਰ ਦੀ ਦੁਕਾਨ ਚਲਾਉਂਦਾ ਹੈ,ਉਹ ਇਕ ਕਰਿਆਨੇ ਦੀ ਦੁਕਾਨ ਤੋਂ ਕੋਈ ਸੌਦਾ ਲੈਣ ਲਈ ਰੁਕਿਆ,ਉਥੇ ਦੋ ਮੋਟਰ ਸਾਈਕਲ ਸਵਾਰ ਨੌਜਵਾਨ ਵੀ ਆ ਗਏ, ਜਿਨ੍ਹਾਂ ਜਸ਼ਨ ਨੂੰ ਝਪਟਾ ਮਾਰ ਕੇ ਚੈਨ ਖੋਹ ਲਈ ਅਤੇ ਮੋਟਰ ਸਾਈਕਲ 'ਤੇ ਨਹਿਰ ਦੇ ਪੁੱਲ ਵੱਲ ਫ਼ਰਾਰ ਹੋ ਗਏ। ਇਹ ਵੀ ਦੱਸਿਆ ਜਾ ਰਿਹਾ ਹੈ ਇਨ੍ਹਾਂ ਨਾਲ ਇਕ ਸਫੈਦ ਰੰਗ ਦੀ ਸਵਿਫਟ ਕਾਰ ਵੀ ਸੀ। ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਸਬ ਇੰਸਪੈਕਟਰ ਸੋਹਣ ਸਿੰਘ ਨੇ ਤੁਰੰਤ ਘਟਨਾ ਸਥਾਨ ਤੇ ਪੁੱਜ ਕੇ ਸੀਸੀਟੀਵੀ ਕੈਮਰਿਆਂ ਦੀਆਂ ਵੀਡੀਓਜ਼ ਹਾਸਲ ਕਰਕੇ ਲੁਟੇਰਿਆਂ ਦੀ ਭਾਲ ਸੁਰੂ ਕਰ ਦਿੱਤੀ ਹੈ। 

ਪਿਛਲੀ ਖ਼ਬਰ ਦਿਨ-ਦਿਹਾੜੇ ਦੁਕਾਨ ’ਤੇ ਚੱਲੀਆਂ ਗੋਲੀਆਂ, ਇਲਾਕੇ ’ਚ ਦਹਿਸ਼ਤ ਦਾ ਮਾਹੌਲ ਅਗਲੀ ਖ਼ਬਰ ਸੱਤਿਆ ਨਿਕੇਤਨ ਇਮਾਰਤ ਢਹਿ ਢੇਰੀ : 12 ਦਿਨਾਂ ਦੀ ਨਿਆਂਇਕ ਵਿਚ ਦੇਵੇਂ ਦੋਸ਼ੀ ਸੁਧਾਂਸ਼ੂ ਅਤੇ ਸ਼ੁਭਮ ਤਿਆਗੀ