ਪਠਾਨਕੋਟ, 13 ਸਤੰਬਰ (ਸੰਧੂ)- ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਪੰਜਾਬ ਸਰਕਾਰ ਦੀਆਂ ਕਰਮਚਾਰੀ ਤੇ ਪੈਨਸ਼ਨਰ ਵਿਰੋਧੀ ਨੀਤੀਆਂ ਖ਼ਿਲਾਫ਼ ਅੱਜ ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਕਰਮਚਾਰੀਆਂ ਤੇ ਪੈਨਸ਼ਨਰਾਂ ਨੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਪਿੰਡ ਕਟਾਰੂਚੱਕ ਸਥਿਤ ਰਿਹਾਇਸ਼ ਵੱਲ ਵਿਸ਼ਾਲ ਰੋਸ ਮਾਰਚ ਕਰਦਿਆਂ ਘਿਰਾਓ ਕੀਤਾ। ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡਿੰਗ ਦੇ ਬਾਹਰ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਮੰਤਰੀ ਰਿਹਾਇਸ਼ ’ਤੇ ਮੌਜੂਦ ਨਹੀਂ ਸਨ। ਪ੍ਰਦਰਸ਼ਨ ਦੀ ਅਗਵਾਈ ਪੀ.ਐੱਸ.ਐੱਮ.ਐੱਸ.ਯੂ. ਪਠਾਨਕੋਟ ਦੇ ਜ਼ਿਲ੍ਹਾਂ ਪ੍ਰਧਾਨ ਵਿਸ਼ਾਲਵੀਰ ਸਿੰਘ, ਪੈਨਸ਼ਨਰ ਆਗੂ ਨਰੇਸ਼ ਕੁਮਾਰ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕੀਤੀ।
ਆਗੂਆਂ ਨੇ ਕਿਹਾ ਕਿ ਮੰਤਰੀ ਦੀ ਰਿਹਾਇਸ਼ ਦਾ ਇਹ ਦੂਜੀ ਵਾਰ ਘਿਰਾਓ ਹੈ ਅਤੇ ਦੋਵੇਂ ਵਾਰ ਮੰਤਰੀ ਮੌਜੂਦ ਨਹੀਂ ਮਿਲੇ। ਉਨ੍ਹਾਂ ਕਿਹਾ ਕਿ ਸਰਕਾਰ ਕਰਮਚਾਰੀਆਂ ਤੇ ਪੈਨਸ਼ਨਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦਾ ਤੁਰੰਤ ਹੱਲ ਕਰੇ। ਆਗੂਆਂ ਨੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, 17.07.2020 ਦਾ ਪੱਤਰ ਰੱਦ ਕਰਨ, 2.59 ਗੁਣਾਂਕ ਲਾਗੂ ਕਰਨ, ਮਹਿੰਗਾਈ ਭੱਤੇ ਅਤੇ ਤਨਖ਼ਾਹ-ਪੈਨਸ਼ਨ ਨਾਲ ਸਬੰਧਤ ਬਕਾਇਆ ਆਰਥਿਕ ਲਾਭ ਦੇਣ ਅਤੇ ਕੱਚੇ ਤੇ ਆਊਟਸੋਰਸ ਮੁਲਾਜ਼ਮਾਂ ਨੂੰ ਪੱਕਾ ਕਰਨ ਸਮੇਤ ਹੋਰ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੰਗਾਂ ਦਾ ਠੋਸ ਹੱਲ ਨਾ ਕੀਤਾ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਰਾਜ ਚੇਅਰਮੈਨ ਰਘਬੀਰ ਸਿੰਘ ਬਡਵਾਲ, ਪੁਲਿਸ ਪੈਨਸ਼ਨਰ ਆਗੂ ਗੁਰਦਿਆਲ ਸਿੰਘ ਸੈਣੀ, ਪੀ.ਐੱਸ.ਐੱਮ.ਐੱਸ.ਯੂ. ਪਠਾਨਕੋਟ ਦੇ ਜਨਰਲ ਸਕੱਤਰ ਹਿਤੇਸ਼ ਸ਼ਰਮਾ, ਰਵਿੰਦਰ ਸਿੰਘ ਜੱਗਾ, ਪੰਜਾਬ ਰਾਜ ਕਰਮਚਾਰੀ ਦਲ ਦੇ ਹਰਪਾਲ ਸਿੰਘ, ਡਰਾਈਵਰ ਤੇ ਟੈਕਨੀਕਲ ਐਸੋਸੀਏਸ਼ਨ ਦੇ ਚਰਨ ਕਮਲ ਸ਼ਰਮਾ, ਸਟੇਟ ਡਰਾਫਟਸਮੈਨ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਕੁਮਾਰ, ਨਰੇਸ਼ ਸ਼ਰਮਾ, ਸਰਬਜੀਤ ਸਿੰਘ, ਅਨਿਲ ਸਿੰਘ, ਕਾਮਰੇਡ ਵਿਕਰਮਜੀਤ ਸਿੰਘ, ਰਾਜਦੀਪਕ ਗੁਪਤਾ, ਕਮਲ ਵਰਮਾ, ਰਮਨ ਕਸ਼ਯਪ, ਵਾਸੂ ਖਜੂਰੀਆ, ਤੇਜਿੰਦਰ ਸਾਂਵਲ, ਰੂਹੀ, ਬਲਜੀਤ ਕੌਰ, ਸੁਰਜੀਤ ਕੁਮਾਰ, ਅਸ਼ਵਨੀ ਕੁਮਾਰ, ਮਾਸਟਰ ਸੁਰਜੀਤ ਕੁਮਾਰ (ਗੁਰਦਾਸਪੁਰ ਭਈਆ), ਵਿਕਾਸ ਧਵਨ, ਰਾਜਨ, ਰਣਵੀਰ ਸਿੰਘ, ਸ਼ਮਸ਼ੇਰ ਸਿੰਘ, ਗੁਰਪ੍ਰੀਤ ਸਿੰਘ, ਰੋਹਿਤ ਲੂਣਾ, ਮੇਜਰ ਸਿੰਘ, ਰਾਜਨ ਮਨੀ, ਰਾਕੇਸ਼ ਪਠਾਨੀਆ, ਪੰਕਜ ਸ਼ਰਮਾ, ਅੰਮ੍ਰਿਤਪਾਲ, ਇਕਬਾਲ ਸਿੰਘ, ਮੰਗਲ ਸਿੰਘ, ਅਜੈਪਾਲ ਅਤੇ ਅਜੈ ਅਭਿਸ਼ੇਕ ਸਮੇਤ ਸੈਂਕੜੇ ਕਰਮਚਾਰੀ ਤੇ ਪੈਨਸ਼ਨਰ ਹਾਜ਼ਰ ਸਨ।
ਰੋਸ ਪ੍ਰਦਰਸ਼ਨ ਵਿਚ ਪੈਨਸ਼ਨਰ, ਅਧਿਆਪਕ, ਪਟਵਾਰੀ, ਆਂਗਣਵਾੜੀ ਵਰਕਰ, ਸਿਹਤ ਵਿਭਾਗ, ਐੱਨ.ਐੱਚ.ਐੱਮ., ਡਰਾਈਵਰ, ਦਰਜਾ-4, ਸਫ਼ਾਈ, ਬਿਜਲੀ ਬੋਰਡ, ਪੰਜਾਬ ਰੋਡਵੇਜ਼-ਪਨਬੱਸ ਤੇ ਪੀ.ਆਰ.ਟੀ.ਸੀ., ਸਿੰਚਾਈ, ਲੋਕ ਨਿਰਮਾਣ, ਜਲ ਸਪਲਾਈ ਤੇ ਸੈਨੀਟੇਸ਼ਨ, ਮਿਡ-ਡੇ ਮੀਲ, ਆਸ਼ਾ ਵਰਕਰ, ਮਨਰੇਗਾ, ਗ੍ਰਾਮ ਰੋਜ਼ਗਾਰ ਸੇਵਕ, ਕਲਰਕ, ਸਟੈਨੋਗ੍ਰਾਫਰ, ਲਾਇਬ੍ਰੇਰੀਅਨ, ਵੈਟਰਨਰੀ ਫਾਰਮਾਸਿਸਟ, ਮਾਲ ਪਟਵਾਰੀ, ਕਾਨੂੰਨਗੋ, ਸਹਿਕਾਰੀ ਸਭਾਵਾਂ, ਪੰਜਾਬ ਸਟੇਟ ਮਿਨਿਸਟੀਰੀਅਲ ਸਰਵਿਸਿਜ਼ ਯੂਨੀਅਨ, ਪੰਜਾਬ ਸਬਆਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਪੀ.ਐੱਸ.ਐੱਮ.ਐੱਸ.ਯੂ., ਸਿਹਤ ਕਰਮਚਾਰੀ, ਮੈਡੀਕਲ ਲੈਬ ਟੈਕਨੀਸ਼ੀਅਨ, ਫਾਰਮਾਸਿਸਟ, ਨਰਸਿੰਗ, ਆਯੁਰਵੈਦਿਕ, ਪਸ਼ੂ ਪਾਲਣ, ਖੇਤੀਬਾੜੀ, ਜੰਗਲਾਤ, ਖੁਰਾਕ ਤੇ ਸਿਵਲ ਸਪਲਾਈਜ਼, ਸਥਾਨਕ ਸਰਕਾਰ, ਨਗਰ ਕੌਂਸਲ, ਸੀਵਰੇਜ ਬੋਰਡ, ਪੰਚਾਇਤ ਸਕੱਤਰ, ਡੀ.ਸੀ. ਦਫ਼ਤਰ, ਅਦਾਲਤੀ, ਜੇਲ੍ਹ ਵਿਭਾਗ, ਠੇਕਾ, ਕੱਚੇ ਤੇ ਆਊਟਸੋਰਸ ਕਰਮਚਾਰੀ, ਕੰਪਿਊਟਰ ਅਧਿਆਪਕ, ਈ.ਟੀ.ਟੀ., ਮਾਸਟਰ ਕੈਡਰ, ਲੈਕਚਰਾਰ, ਪੀ.ਟੀ.ਆਈ., ਵੋਕੇਸ਼ਨਲ ਅਧਿਆਪਕ, ਪੰਜਾਬ ਸਟੇਟ ਟੀਚਰਜ਼ ਯੂਨੀਅਨ, ਡੈਮੋਕ੍ਰੇਟਿਕ ਟੀਚਰਜ਼ ਫਰੰਟ, ਗੌਰਮਿੰਟ ਟੀਚਰਜ਼ ਯੂਨੀਅਨ ਅਤੇ ਪੰਜਾਬ ਯੂ.ਟੀ. ਕਰਮਚਾਰੀ ਤੇ ਪੈਨਸ਼ਨਰ ਸਾਂਝਾ ਫਰੰਟ ਸਮੇਤ ਵੱਖ-ਵੱਖ ਜਥੇਬੰਦੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ
ਸਾਂਝੀ ਤਾਲਮੇਲ ਕਮੇਟੀ ਨੇ ਐਲਾਨ ਕੀਤਾ ਕਿ 10 ਅਕਤੂਬਰ ਨੂੰ ਸੰਗਰੂਰ ਵਿਖੇ ਹੋਣ ਵਾਲੀ ਮਹਾ ਰੈਲੀ ਵਿੱਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਜਾਵੇਗੀ। ਇਸ ਤੋਂ ਇਲਾਵਾ 21 ਅਤੇ 22 ਅਕਤੂਬਰ ਨੂੰ ਸਮੂਹਿਕ ਛੁੱਟੀ ਲੈ ਕੇ ਸਰਕਾਰ ਖ਼ਿਲਾਫ਼ ਰੋਸ ਦਰਜ ਕਰਵਾਇਆ ਜਾਵੇਗਾ। ਆਗੂਆਂ ਨੇ ਕਿਹਾ ਕਿ ਮੰਗਾਂ ਦਾ ਹੱਲ ਨਾ ਹੋਣ ’ਤੇ ਸੰਘਰਸ਼ ਨੂੰ ਹੋਰ ਵਿਸ਼ਾਲ ਕੀਤਾ ਜਾਵੇਗਾ।