15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਆਈ.ਸੀ.ਸੀ. ਮਹਿਲਾ ਟੀ-20 ਰੈਂਕਿੰਗ :ਸ੍ਰੀ ਚਰਨੀ 804 ਅੰਕ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਖਿਡਾਰਨ

ਦੁਬਈ, 15 ਸਤੰਬਰ (ਯੂ.ਐਨ.ਆਈ.)-ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿਚ ਸ੍ਰੀਲੰਕਾ ਵਿਰੁੱਧ ਏਸ਼ੀਆ ਟੀ-20 ਕੱਪ ਦੇ ਫਾਈਨਲ ਮੈਚ ਦੌਰਾਨ 20 ਦੌੜਾਂ ਦੇ ਕੇ 4 ਵਿਕਟਾਂ ਵਿਕਟਾਂ ਹਾਸਿਲ ਕਰਨ ਵਾਲੀਸ ਖੱਬੇ ਹੱਥ ਦੀ ਫਿਰਕੀ ਗੇਂਦਬਾਜ਼ ਸ੍ਰੀ ਚਰਨੀਦੇ ਰੇਟਿੰਗ ਅੰਕ 804 ਹੋ ....

ਅਜੀਤ ਡੈਸਕ 16-09-2026

ਦੁਬਈ, 15 ਸਤੰਬਰ (ਯੂ.ਐਨ.ਆਈ.)-ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿਚ ਸ੍ਰੀਲੰਕਾ ਵਿਰੁੱਧ ਏਸ਼ੀਆ ਟੀ-20 ਕੱਪ ਦੇ ਫਾਈਨਲ ਮੈਚ ਦੌਰਾਨ 20 ਦੌੜਾਂ ਦੇ ਕੇ 4 ਵਿਕਟਾਂ ਵਿਕਟਾਂ ਹਾਸਿਲ ਕਰਨ ਵਾਲੀਸ ਖੱਬੇ ਹੱਥ ਦੀ ਫਿਰਕੀ ਗੇਂਦਬਾਜ਼ ਸ੍ਰੀ ਚਰਨੀਦੇ ਰੇਟਿੰਗ ਅੰਕ 804 ਹੋ ਗਏ ਹਨ, ਜੋ ਉਸ ਦੇ ਕਰੀਅਰ ਦਾ ਸਰਬੋਤਮ ਅੰਕੜਾ ਹੈ। ਇਸ ਦੇ ਨਾਲ ਹੀ ਉਹ ਗੇਂਦਬਾਜ਼ਾਂ ’ਚ ਸਿਖਰ ’ਤੇ ਵੀ ਕਾਇਮ ਹੈ। ਇਹ ਆਈ.ਸੀ.ਸੀ. ਮਹਿਲਾ ਟੀ-20 ਅੰਤਰਰਾਸ਼ਟਰੀ ਰੈਂਕਿੰਗ ਵਿਚ ਕਿਸੇ ਵੀ ਭਾਰਤੀ (ਬੱਲੇਬਾਜ਼ ਜਾਂ ਗੇਂਦਬਾਜ਼) ਵਲੋਂ ਹਾਸਲ ਕੀਤੇ ਗਏ ਹੁਣ ਤੱਕ ਦੇ ਸਭ ਤੋਂ ਵੱਧ ਰੇਟਿੰਗ ਅੰਕ ਹਨ। ਇਸ ਨੇ 2011 ਵਿਚ ਬੱਲੇਬਾਜ਼ੀ ਰੈਂਕਿੰਗ ਵਿਚ ਮਿਤਾਲੀ ਰਾਜ ਦੇ 780 ਅੰਕਾਂ ਦੇ ਪੁਰਾਣੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ।ਸ੍ਰੀ ਚਰਨੀ ਹੁਣ ਆਸਟ੍ਰੇਲੀਆ ਦੀ ਮੇਗਨ ਸ਼ਟ ਵਲੋਂ ਨਵੰਬਰ 2018 ਵਿਚ ਹਾਸਿਲ ਕੀਤੇ ਗਏ ਮਹਿਲਾ ਟੀ-20 ਅੰਤਰਰਾਸ਼ਟਰੀ ਗੇਂਦਬਾਜ਼ ਦੇ ਸਰਵੋਤਮ ਰੇਟਿੰਗ ਅੰਕਾਂ ਤੋਂ ਸਿਰਫ਼ ਦੋ ਅੰਕ ਪਿੱਛੇ ਹੈ।ਇਕ ਹੋਰ ਭਾਰਤੀ ਗੇਂਦਬਾਜ਼ ਦੀਪਤੀ ਸ਼ਰਮਾ ਚਾਰ ਸਥਾਨਾਂ ਦੀ ਛਾਲ ਮਾਰ ਕੇ ਦੂਜੇ ਨੰਬਰ ‘ਤੇ ਪਹੁੰਚ ਗਈ ਹੈ।

ਪਿਛਲੀ ਖ਼ਬਰ ਸੁਪਰੀਮ ਕੋਰਟ ਨੇ ਪੀ.ਐਮ.ਐਲ.ਏ. ਨਿਰਣਾਇਕ ਅਥਾਰਟੀ ਕੋਲ ਲੰਬਿਤ ਵੱਡੀ ਗਿਣਤੀ ’ਚ ਮਾਮਲਿਆਂ ’ਤੇ ਸਵਾਲ ਉਠਾਏ ਅਗਲੀ ਖ਼ਬਰ ਧਾਰੀਵਾਲ ਤੋਂ ‘ਅਜੀਤ’ ਦੇ ਪੱਤਰਕਾਰ ਜੇੇਮਸ ਨਾਹਰ ਦੀ ਹਾਦਸੇ ਦੌਰਾਨ ਮੌਤ, ਪੱਤਰਕਾਰ ਭਾਈਚਾਰੇ 'ਚ ਸੋਗ ਦੀ ਲਹਿਰ