16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਮੁਹਾਲੀ ਦੇ ਸੈਕਟਰ 82 ਦੀ ਕੋਠੀ ’ਚ ਛਾਪੇਮਾਰੀ ਤੋਂ ਬਾਅਦ ਈਡੀ ਟੀਮ ਵਾਪਸ ਪਰਤੀ

ਐੱਸ. ਏ. ਐੱਸ. ਨਗਰ, 16 ਸਤੰਬਰ (ਕਪਿਲ ਵਧਵਾ) - ਮੁਹਾਲੀ ਦੇ ਸੈਕਟਰ 82 ਸਥਿਤ ਇਕ ਕੋਠੀ ਵਿਚ ਛਾਪੇਮਾਰੀ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ...

ਅਜੀਤ ਡੈਸਕ 16-09-2026

ਐੱਸ. ਏ. ਐੱਸ. ਨਗਰ, 16 ਸਤੰਬਰ (ਕਪਿਲ ਵਧਵਾ) - ਮੁਹਾਲੀ ਦੇ ਸੈਕਟਰ 82 ਸਥਿਤ ਇਕ ਕੋਠੀ ਵਿਚ ਛਾਪੇਮਾਰੀ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਅਧਿਕਾਰੀ ਵਾਪਸ ਪਰਤ ਗਏ। ਇਸ ਤੋਂ ਇਹ ਸਪਸ਼ਟ ਨਹੀਂ ਹੋ ਜਾਂਦਾ ਕਿ ਛਾਪੇਮਾਰੀ ਸਮਾਪਤ ਹੋ ਗਈ ਹੈ। ਸੂਤਰ ਅਨੁਸਾਰ ਉਹ ਕਿਸੇ ਦੂਜੇ ਟਿਕਾਣੇ ਤੇ ਤਲਾਸ਼ੀ ਲੈਣ ਲਈ ਗਏ ਹਨ। ਛਾਪੇਮਾਰੀ ਦੌਰਾਨ ਈਡੀ ਅਧਿਕਾਰੀਆਂ ਵਲੋਂ ਕਿਸੇ ਵੀ ਤਰ੍ਹਾਂ ਦੀ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਜਾਣਕਾਰੀ ਅਨੁਸਾਰ ਈਡੀ ਦੀ ਟੀਮ ਸੀਆਰਪੀਐਫ ਦੇ ਜਵਾਨਾਂ ਦੀ ਸੁਰੱਖਿਆ ਹੇਠ ਕੋਠੀ ਵਿਚ ਪੁੱਜੀ ਸੀ। ਛਾਪੇਮਾਰੀ ਦੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਵਾਪਸੀ ਮੌਕੇ ਟੀਮ ਆਪਣੇ ਨਾਲ ਦੋ ਬੈਗ ਲੈ ਕੇ ਗਈ। ਸੂਤਰਾਂ ਅਨੁਸਾਰ ਇਨ੍ਹਾਂ ਬੈਗਾਂ ਵਿਚ ਕੁਝ ਦਸਤਾਵੇਜ਼ ਮੌਜੂਦ ਸਨ। ਹਾਲਾਂਕਿ ਇਨ੍ਹਾਂ ਦਸਤਾਵੇਜ਼ਾਂ ਦੀ ਕਿਸੇ ਮਾਮਲੇ ਨਾਲ ਸੰਬੰਧਿਤ ਹੋਣ ਬਾਰੇ ਈਡੀ ਵਲੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਪਰ ਸੂਤਰਾਂ ਅਨੁਸਾਰ ਇਹ ਪੂਰੀ ਜਾਂਚ ਚਰਚਿਤ 100 ਕਰੋੜ ਰੁਪਏ ਦੇ ਸਾਈਬਰ ਧੋਖਾਧੜੀ ਨਾਲ ਜੁੜੀ ਹੋਈ ਹੈ। ਜਿਸ ਵਿਚ ਇਕ ਆਈਪੀਐਸ ਅਧਿਕਾਰੀ ਦਾ ਵੀ ਨਾਮ ਸਾਹਮਣੇ ਆ ਰਿਹਾ ਹੈ।

ਪਿਛਲੀ ਖ਼ਬਰ ਕੋਚੀ ਵਿਚ ਬਣਾਈਆਂ ਜਾਣਗੀਆਂ ਐਨਆਈਏ ਦੀਆਂ 2 ਵਿਸ਼ੇਸ਼ ਅਦਾਲਤਾਂ, ਖਰਚਾ ਚੁੱਕੇਗੀ ਕੇਂਦਰ ਸਰਕਾਰ ਅਗਲੀ ਖ਼ਬਰ ਟਿੱਪਰ ਹੇਠ ਅਉਣ ਨਾਲ ਇਕ ਵਿਅਕਤੀ ਦੀ ਮੌਤ