20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਕੇਰਲਮ - ਚੋੱਕਾਡ ਨਦੀ ਵਿਚ ਆਏ ਅਚਾਨਕ ਹੜ੍ਹ ਕਾਰਨ ਮ੍ਰਿਤਕਾਂ ਦੀ ਗਿਣਤੀ ਹੋਈ 3, 5 ਅਜੇ ਵੀ ਲਪਤਾ

ਮਲੱਪੁਰਮ (ਕੇਰਲਮ), 20 ਸਤੰਬਰ - ਚੋੱਕਾਡ ਨਦੀ ਵਿਚ ਆਏ ਅਚਾਨਕ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਤਿੰਨ ਹੋ ਗਈ ਹੈ, ਜਦਕਿ 5 ਲੋਕ ਅਜੇ...

ਅਜੀਤ ਡੈਸਕ 20-09-2026

ਮਲੱਪੁਰਮ (ਕੇਰਲਮ), 20 ਸਤੰਬਰ - ਚੋੱਕਾਡ ਨਦੀ ਵਿਚ ਆਏ ਅਚਾਨਕ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਤਿੰਨ ਹੋ ਗਈ ਹੈ, ਜਦਕਿ 5 ਲੋਕ ਅਜੇ ਵੀ ਲਪਤਾ ਹਨ। ਪੁਲਿਸ ਅਨੁਸਾਰ ਇਸ ਘਟਨਾ ਦੌਰਾਨ ਲਾਪਤਾ ਹੋਏ ਇਕ ਔਰਤ ਅਤੇ ਦੋ ਮਰਦਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਲਾਪਤਾ ਲੋਕਾਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਜਾਰੀ ਹੈ।
ਇਹ ਹਾਦਸਾ ਟੀ.ਕੇ. ਨਗਰ/ਟੀ.ਕੇ. ਕਾਲੋਨੀ ਦੇ ਨੇੜੇ ਇਕ ਸਥਾਨਕ ਸੈਰ-ਸਪਾਟਾ ਸਥਾਨ 'ਤੇ ਵਾਪਰਿਆ, ਜਿੱਥੇ ਵੀਕਐਂਡ ਹੋਣ ਕਾਰਨ ਬਹੁਤ ਸਾਰੇ ਲੋਕ ਨਦੀ ਚ ਨਹਾਉਣ ਅਤੇ  ਘੁੰਮਣ ਲਈ ਆਏ ਸਨ। ਪਾਣੀ ਦੇ ਪੱਧਰ ਵਿੱਚ ਅਚਾਨਕ ਵਾਧਾ ਹੋਣ ਕਾਰਨ, ਬਹੁਤ ਸਾਰੇ ਲੋਕ ਵਹਿ ਗਏ, ਜਿਨ੍ਹਾਂ ਵਿਚੋਂ ਲਗਭਗ 30 ਲੋਕਾਂ ਨੂੰ ਸਥਾਨਕ ਨਿਵਾਸੀਆਂ ਅਤੇ ਬਚਾਅ ਟੀਮਾਂ ਨੇ ਸੁਰੱਖਿਅਤ ਬਚਾਇਆ।ਇਸ ਸਮੇਂ, ਸਥਾਨਕ ਪੁਲਿਸ, ਫਾਇਰ ਵਿਭਾਗ ਅਤੇ ਸਥਾਨਕ ਨਿਵਾਸੀ ਲਾਪਤਾ ਲੋਕਾਂ ਦੀ ਭਾਲ ਕਰ ਰਹੇ ਹਨ। ਹਨੇਰੇ ਕਾਰਨ ਬਚਾਅ ਕਾਰਜਾਂ ਵਿਚ ਰੁਕਾਵਟ ਆ ਰਹੀ ਹੈ, ਇਸ ਲਈ ਸਰਚ ਲਾਈਟਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਯੂ.ਪੀ. ਚੋਣਾਂ ਲਈ ਗੱਠਜੋੜ ਦੀ ਸੰਭਾਵਨਾ ਬਾਰੇ 2 ਅਕਤੂਬਰ ਤੱਕ ਲਵਾਂਗੇ ਫੈਸਲਾ - ਓਵੈਸੀ ਅਗਲੀ ਖ਼ਬਰ ਭਿਆਨਕ ਸੜਕ ਹਾਦਸੇ ਵਿਚ ਪਿਤਾ ਤੇ ਪੁੱਤਰ ਦੀ ਮੌਤ, ਔਰਤ ਜ਼ਖਮੀ