24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਯੂਕਰੇਨ ’ਚ ਰੂਸੀ ਹਮਲਿਆਂ ਦੌਰਾਨ 8 ਦੀ ਮੌਤ

ਕੀਵ, 24 ਸਤੰਬਰ (ਏਜੰਸੀ)-ਯੂਕਰੇਨ ’ਚ ਰੂਸੀ ਡਰੋਨ ਤੇ ਮਿਜ਼ਾਈਲ ਹਮਲਿਆਂ ਨੇ ਇਕ ਵਾਰ ਫਿਰ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਹੈ...

ਅਜੀਤ ਡੈਸਕ 24-09-2026

ਕੀਵ (ਯੂਕਰੇਨ), 24 ਸਤੰਬਰ (ਏਜੰਸੀ)- ਯੂਕਰੇਨ ’ਚ ਰੂਸੀ ਡਰੋਨ 'ਤੇ ਮਿਜ਼ਾਈਲ ਹਮਲਿਆਂ ਨੇ ਇਕ ਵਾਰ ਫਿਰ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਹੈ। ਅਧਿਕਾਰੀਆਂ ਅਨੁਸਾਰ, ਰਾਤ ਭਰ ਹੋਏ ਇਨ੍ਹਾਂ ਹਮਲਿਆਂ ’ਚ 8 ਨਾਗਰਿਕ ਮਾਰੇ ਗਏ ਤੇ ਕਈ ਹੋਰ ਜ਼ਖ਼ਮੀ ਹੋ ਗਏ।

ਯੂਕਰੇਨ ਦੇ ਗ੍ਰਹਿ ਮੰਤਰੀ ਇਹੋਰ ਕਲਿਮੇਨਕੋ ਨੇ ਦੱਸਿਆ ਕਿ ਉੱਤਰ-ਪੂਰਬੀ ਖਾਰਕਿਵ ਖੇਤਰ ਵਿਚ ਹੋਏ ਇਕ ਹਮਲੇ ਵਿਚ ਖੇਤੀਬਾੜੀ ਦੇ 6 ਕਾਮੇ ਮਾਰੇ ਗਏ ਅਤੇ 12 ਹੋਰ ਜ਼ਖ਼ਮੀ ਹੋ ਗਏ। ਰਾਜਧਾਨੀ ਕੀਵ ’ਤੇ ਹੋਏ ਹਮਲੇ ਵਿਚ ਇਕ ਮਰਦ ਤੇ ਇਕ ਔਰਤ ਦੀ ਮੌਤ ਹੋ ਗਈ। ਦੱਖਣੀ ਬੰਦਰਗਾਹ ਵਾਲੇ ਸ਼ਹਿਰ ਓਡੇਸਾ ’ਚ ਵੀ ਭਾਰੀ ਗੋਲਾਬਾਰੀ ਦੀ ਖ਼ਬਰ ਮਿਲੀ ਹੈ।

ਪਿਛਲੀ ਖ਼ਬਰ ਰਾਹੁਲ ਗਾਂਧੀ ਵਲੋਂ ਆਈ. ਆਈ. ਟੀ. ਬੰਬੇ ਦੇ ਮ੍ਰਿਤਕ ਵਿਦਿਆਰਥੀ ਦੇ ਮਾਪਿਆਂ ਨਾਲ ਗੱਲਬਾਤ ਅਗਲੀ ਖ਼ਬਰ ਬਰਖਾਸਤ ਏ. ਆਈ. ਜੀ. ਰਾਜਜੀਤ ਸਿੰਘ ਨੂੰ 5 ਦਿਨਾਂ ਲਈ ਪੁਲਿਸ ਰਿਮਾਂਡ 'ਤੇ ਭੇਜਿਆ