ਲੋਹੀਆਂ ਖਾਸ (ਜਲੰਧਰ), 29 ਸਤੰਬਰ (ਕੁਲਦੀਪ ਸਿੰਘ ਖਾਲਸਾ)- ਲੋਹੀਆਂ ਖਾਸ ਨੈਸ਼ਨਲ ਹਾਈਵੇ 703 ਨੇੜੇ ਜੋਸਨ ਹਸਪਤਾਲ ਜਿੱਥੇ ਹੁਣੇ ਹੁਣੇ ਇਕ ਹਾਦਸਾ ਵਾਪਰਿਆ ਜਿਸ ਵਿਚ ਦੋ ਮੋਟਰਸਾਈਕਲਾਂ ਤੇ ਸਵਾਰ ਚਾਰ ਜਣੇ ਅਤੇ ਇਕ ਟਿੱਪਰ ਨਾਲ ਟੱਕਰ ਹੋਣ ਤੋਂ ਬਾਅਦ ਦੋ ਜਣਿਆਂ ਦੀ ਮੌਕੇ ਤੇ ਮੌਤ ਅਤੇ ਦੋ ਜਣੇ ਗੰਭੀਰ ਜ਼ਖਮੀ ਹੋ ਗਏ ਹਨ।
ਇਸ ਮੌਕੇ ਲੋਹੀਆਂ ਪੁਲਿਸ ਅਤੇ ਇਲਾਕੇ ਦੇ ਲੋਕਾਂ ਵਲੋਂ ਜ਼ਖ਼ਮੀ ਅਤੇ ਮ੍ਰਿਤਕਾਂ ਨੂੰ ਸੰਭਾਲਿਆ ਜਾ ਰਿਹਾ ਹੈ। ਇੱਥੇ ਜ਼ਿਕਰਯੋਗ ਹੈ ਕਿ ਇਸ ਇਲਾਕੇ ਦੇ ਲੋਕ ਸੜਕਾਂ ਉੱਪਰ ਚੱਲਣ ਵਾਲੇ ਰੇਤ ਮਾਫੀਆ ਦੇ ਟਰੱਕਾਂ ਤੋਂ ਭਾਰੀ ਦੁੱਖੀ ਹਨ। ਜਿਨ੍ਹਾਂ ਕਾਰਣ ਅਨੇਕਾਂ ਹਾਦਸੇ ਵਾਪਰਦੇ ਹਨ।