ਨਵੀਂ ਦਿੱਲੀ, 29 ਸਤੰਬਰ- ਦਿੱਲੀ ਤੋਂ ਮੁੰਬਈ ਜਾ ਰਹੀ ਇੰਡੀਗੋ ਦੀ ਉਡਾਣ 6E 864 ਖਰਾਬ ਮੌਸਮ ਅਤੇ ਗੜਬੜ ਕਾਰਨ ਮੁੰਬਈ ਵਿਚ ਨਹੀਂ ਉਤਰ ਸਕੀ। ਜਹਾਜ਼ ਨੂੰ ਸ਼ਾਮ 5:45 ਵਜੇ ਦੇ ਕਰੀਬ ਮੁੰਬਈ ਪਹੁੰਚਣ ਦਾ ਪ੍ਰੋਗਰਾਮ ਸੀ, ਪਰ ਖਰਾਬ ਮੌਸਮ ਕਾਰਨ ਸਮੇਂ ਸਿਰ ਲੈਂਡਿੰਗ ਨਹੀਂ ਹੋ ਸਕੀ।
ਜਾਣਕਾਰੀ ਅਨੁਸਾਰ, ਜਹਾਜ਼ ਨੂੰ ਮੁੰਬਈ ਵਿਚ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਖਰਾਬ ਮੌਸਮ ਅਤੇ ਤੇਜ਼ ਹਵਾ ਦੇ ਕਾਰਨ, ਲੈਂਡਿੰਗ ਸੰਭਵ ਨਹੀਂ ਹੋ ਸਕੀ। ਇਸ ਤੋਂ ਬਾਅਦ, ਉਡਾਣ ਲਗਭਗ ਡੇਢ ਘੰਟੇ ਤੱਕ ਹਵਾ ਵਿਚ ਰਹੀ।