03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਸ਼ੇਖ ਹਸੀਨਾ ਦੀ ਬੰਗਲਾਦੇਸ਼ ਹਵਾਲਗੀ ਬਾਰੇ ਭਾਰਤ ਕੋਈ ਸਮਾਂ-ਸੀਮਾ ਨਹੀਂ ਦੇ ਸਕਦਾ-ਰਾਜਦੂਤ

ਢਾਕਾ, 3 ਅਕਤੂਬਰ (ਪੀ.ਟੀ.ਆਈ.)-ਬੰਗਲਾਦੇਸ਼ ’ਚ ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਤ੍ਰਿਵੇਦੀ ਨੇ ਕਿਹਾ ਕਿ ਭਾਰਤ ਬੰਗਲਾਦੇਸ਼ ਦੀ ਬਰਖਾਸਤ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਵਾਪਸੀ ਲਈ ਕੋਈ ਸਮਾਂ-ਸੀਮਾ ਨਹੀਂ ਦੇ ਸਕਦਾ ਕਿਉਂਕਿ ਉਨ੍ਹਾਂ ਦੀ ਹਵਾਲਗੀ ਦੀ ਬੇਨਤੀ ’ਤੇ ...

ਅਜੀਤ ਡੈਸਕ 04-10-2026

ਢਾਕਾ, 3 ਅਕਤੂਬਰ (ਪੀ.ਟੀ.ਆਈ.)-ਬੰਗਲਾਦੇਸ਼ ’ਚ ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਤ੍ਰਿਵੇਦੀ ਨੇ ਕਿਹਾ ਕਿ ਭਾਰਤ ਬੰਗਲਾਦੇਸ਼ ਦੀ ਬਰਖਾਸਤ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਵਾਪਸੀ ਲਈ ਕੋਈ ਸਮਾਂ-ਸੀਮਾ ਨਹੀਂ ਦੇ ਸਕਦਾ ਕਿਉਂਕਿ ਉਨ੍ਹਾਂ ਦੀ ਹਵਾਲਗੀ ਦੀ ਬੇਨਤੀ ’ਤੇ ਕਾਨੂੰਨੀ ਪ੍ਰਕਿਰਿਆ ਰਾਹੀਂ ਵਿਚਾਰ ਕੀਤਾ ਜਾ ਰਿਹਾ ਹੈ। ਢਾਕਾ ਵੱਲੋਂ ਹਸੀਨਾ ਦੀ ਬੰਗਲਾਦੇਸ਼ ਹਵਾਲਗੀ ਲਈ ਵਾਰ-ਵਾਰ ਕੀਤੀਆਂ ਜਾ ਰਹੀਆਂ ਬੇਨਤੀਆਂ ਨਾਲ ਸੰਬੰਧਿਤ ਸਵਾਲਾਂ ਦੇ ਜਵਾਬ ਦਿੰਦਿਆਂ ਤ੍ਰਿਵੇਦੀ ਨੇ ਇਕ ਚਰਚਾ ਦੌਰਾਨ ਕਿਹਾ ਕਿ ਕੋਈ ਵੀ ਤੁਹਾਨੂੰ (ਹਸੀਨਾ ਦੀ ਵਾਪਸੀ ਬਾਰੇ) ਸਮਾਂ-ਸੀਮਾ ਨਹੀਂ ਦੇ ਸਕਦਾ। ਤ੍ਰਿਵੇਦੀ ਨੇ ਕਿਹਾ ਕਿ ਇਸ ਸੰਬੰਧੀ ਭਾਰਤ ਸਰਕਾਰ ਨੇ ਵਾਰ-ਵਾਰ ਇਸ ਬਾਰੇ ਇਹ ਜਵਾਬ ਦਿੱਤਾ ਹੈ ਕਿ ਇਕ ਤੈਅ ਪ੍ਰਕਿਰਿਆ ਰਾਹੀਂ ਹੀ ਅਜਿਹਾ ਹੋਵੇਗਾ, ਇਹ ਪ੍ਰਕਿਰਿਆ ਕਾਨੂੰਨੀ ਹੈ ਤੇ ਇਹ ਚੰਗੀ ਤਰ੍ਹਾਂ ਵਿਉਂਤਬੱਧ ਹੈ।

ਪਿਛਲੀ ਖ਼ਬਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਵਲੋਂ ਪਾਇਲਟ ਸਮਿਤ ਨਾਲ ਫ਼ੋਨ ’ਤੇ ਗੱਲਬਾਤ ਅਗਲੀ ਖ਼ਬਰ ਗਲਾਸਗੋ ਦੇ ਏਸ਼ਿਆਈ ਪਰਿਵਾਰਾਂ ਦੇ ਘਰਾਂ ਵਿਚੋਂ ਸੋਨਾ ਚੋਰੀ ਕਰਨ ਵਾਲੇ ਗਰੋਹ ਦੀ ਜਾਂਚ ਤੇਜ਼