04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਮਾਸਕੋ ਦੀ ਹਵਾਈ ਹਮਲਿਆਂ ਦੀ 'ਨਵੀਂ ਨੀਤੀ' ਦੇ ਜਵਾਬ ਵਿਚ ਯੂਕਰੇਨ ਰੂਸੀ ਰਿਫਾਇਨਰੀਆਂ 'ਤੇ ਕਰੇਗਾ ਹਮਲਾ : ਜ਼ੇਲੇਨਸਕੀ

ਕੀਵ, 4 ਅਕਤੂਬਰ - ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਰੂਸੀ ਹਮਲਿਆਂ ਦੇ ਤੇਜ਼ ਹੋਣ ਦੇ ਵਿਚਕਾਰ, ਇਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਰੂਸੀ ਤੇਲ ਰਿਫਾਇਨਰੀਆਂ 'ਤੇ ਯੂਕਰੇਨ...

ਅਜੀਤ ਡੈਸਕ 04-10-2026

ਕੀਵ, 4 ਅਕਤੂਬਰ - ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਰੂਸੀ ਹਮਲਿਆਂ ਦੇ ਤੇਜ਼ ਹੋਣ ਦੇ ਵਿਚਕਾਰ, ਇਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਰੂਸੀ ਤੇਲ ਰਿਫਾਇਨਰੀਆਂ 'ਤੇ ਯੂਕਰੇਨ ਆਪਣੇ ਹਮਲੇ ਦੁੱਗਣੇ ਕਰ ਦੇਵੇਗਾ। ਜ਼ੇਲੇਂਸਕੀ ਦੀ ਚਿਤਾਵਨੀ ਨੂੰ ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੇ ਟਕਰਾਅ ਵਿਚ ਇਕ ਨਵੇਂ ਅਤੇ ਮਹੱਤਵਪੂਰਨ ਮੋੜ ਵਜੋਂ ਦੇਖਿਆ ਜਾ ਰਿਹਾ ਹੈ।
ਜ਼ੇਲੇਨਸਕੀ ਦੇ ਅਨੁਸਾਰ, ਯੂਕਰੇਨੀ ਖੁਫੀਆ ਏਜੰਸੀਆਂ ਨੇ ਦਸਤਾਵੇਜ਼ ਪ੍ਰਾਪਤ ਕੀਤੇ ਹਨ ਜੋ ਦਰਸਾਉਂਦੇ ਹਨ ਕਿ ਰੂਸ ਸਰਦੀਆਂ ਤੋਂ ਪਹਿਲਾਂ ਇਕ "ਨਵਾਂ ਫੌਜੀ ਸਿਧਾਂਤ" ਲਾਗੂ ਕਰ ਰਿਹਾ ਹੈ। ਇਸ ਸਿਧਾਂਤ ਦੇ ਤਹਿਤ, ਕੀਵ ਅਤੇ ਹੋਰ ਸ਼ਹਿਰਾਂ ਵਿਚ ਬੁਨਿਆਦੀ ਢਾਂਚੇ, ਲੌਜਿਸਟਿਕਸ, ਸਕੂਲਾਂ ਅਤੇ ਹਸਪਤਾਲਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜ਼ੇਲੇਨਸਕੀ ਦਾ ਕਹਿਣਾ ਹੈ ਕਿ ਇਸਦਾ ਮਕਸਦ ਲੋਕਾਂ ਨੂੰ ਸ਼ਹਿਰ ਛੱਡਣ ਲਈ ਮਜਬੂਰ ਕਰਨਾ ਹੈ।

ਪਿਛਲੀ ਖ਼ਬਰ ਭੁਪਿੰਦਰ ਯਾਦਵ ਵਲੋਂ ਕੈਦ ਵਿੱਚ ਪਾਲੇ ਗਏ 'ਗ੍ਰੇਟ ਇੰਡੀਅਨ ਬਸਟਰਡ' ਪੰਛੀਆਂ ਨੂੰ ਕੁਦਰਤੀ ਵਾਤਾਵਰਣ ਵਿਚ ਛੱਡਣ ਦੀ ਸ਼ੁਰੂਆ... ਅਗਲੀ ਖ਼ਬਰ ਪਾਰਦਰਸ਼ੀ ਚੋਣ ਪ੍ਰਕਿਰਿਆਵਾਂ ਨੂੰ ਯਕੀਨੀ ਬਣਾਉਂਣ ਵਾਲੀ ਤਕਨਾਲੋਜੀ ਦਾ ਕਾਂਗਰਸ ਕਿਉਂ ਕਰਦੀ ਹੈ ਵਿਰੋਧ? - ਸ਼ਿਵਰਾਜ ਸਿੰਘ...