05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਹਾਈ ਕੋਰਟ ਵਲੋਂ ਸੀ.ਬੀ.ਆਈ. ਜਾਂਚ ਦੇ ਹੁਕਮਾਂ ’ਤੇ ਰਵਨੀਤ ਸਿੰਘ ਬਿੱਟੂ ਦਾ 'ਆਪ' ਸਰਕਾਰ ’ਤੇ ਤਿੱਖਾ ਹਮਲਾ

ਨਵੀਂ ਦਿੱਲੀ, 5 ਅਕਤੂਬਰ - ਭਾਜਪਾ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਨੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਈ.ਡੀ. ਦੇ ਉਨ੍ਹਾਂ ਪੱਤਰਾਂ ਨਾਲ ਜੁੜੇ ਮਾਮਲੇ...

ਅਜੀਤ ਡੈਸਕ 05-10-2026

ਨਵੀਂ ਦਿੱਲੀ, 5 ਅਕਤੂਬਰ - ਭਾਜਪਾ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਨੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਈ.ਡੀ. ਦੇ ਉਨ੍ਹਾਂ ਪੱਤਰਾਂ ਨਾਲ ਜੁੜੇ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪਣ ਦੇ ਫ਼ੈਸਲੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ'ਆਪ' ਸਰਕਾਰ ’ਤੇ ਤਿੱਖਾ ਹਮਲਾ ਬੋਲਿਆ। ਇਨ੍ਹਾਂ ਪੱਤਰਾਂ ਵਿਚ ਮੁੱਖ ਮੰਤਰੀ ਦੇ ਓ.ਐਸ.ਡੀ. ਰਾਜਬੀਰ ਸਿੰਘ ਘੁੰਮਣ ਅਤੇ ਹੋਰਨਾਂ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਗਏ ਹਨ।
ਮੁੱਖ ਮੰਤਰੀ ’ਤੇ ਨਿਸ਼ਾਨਾ ਸਾਧਦਿਆਂ ਬਿੱਟੂ ਨੇ ਕਿਹਾ, “ਭਗਵੰਤ ਮਾਨ ਨਹੀਂ, ਬੇਈਮਾਨ ਮਾਨ ਹਨ। ਜਿਹੜਾ ਵਿਅਕਤੀ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦੇ ਵਾਅਦੇ ਨਾਲ ਸੱਤਾ ਵਿਚ ਆਇਆ ਸੀ, ਅੱਜ ਉਸ ਨੂੰ ਆਪਣੇ ਹੀ ਦਫ਼ਤਰ ਨਾਲ ਜੁੜੇ ਗੰਭੀਰ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ। 'ਆਪ' ਦੀ ‘ਕੱਟੜ ਇਮਾਨਦਾਰੀ’ ਦੇ ਵੱਡੇ-ਵੱਡੇ ਦਾਅਵਿਆਂ ਦੀ ਅੱਜ ਅਸਲ ਪ੍ਰੀਖਿਆ ਹੋ ਰਹੀ ਹੈ।”
ਬਿੱਟੂ ਨੇ ਕਿਹਾ ਕਿ ਹਾਈ ਕੋਰਟ ਦੇ ਦਖ਼ਲ ਨੇ ਪੰਜਾਬ ਸਰਕਾਰ ਦੇ ਸਭ ਤੋਂ ਉੱਚੇ ਪੱਧਰ ’ਤੇ ਜਵਾਬਦੇਹੀ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਮੁੱਖ ਮੰਤਰੀ ਦਫ਼ਤਰ ਨਾਲ ਜੁੜੇ ਦੋਸ਼ਾਂ ਨੂੰ ਬੇਹੱਦ ਚਿੰਤਾਜਨਕ ਦੱਸਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਿਆਸੀ ਨਾਅਰਿਆਂ ਅਤੇ ਬਹਾਨਿਆਂ ਦੀ ਬਜਾਏ ਪਾਰਦਰਸ਼ੀ ਜਵਾਬ ਮਿਲਣੇ ਚਾਹੀਦੇ ਹਨ।
 

ਪਿਛਲੀ ਖ਼ਬਰ 45 ਸਾਲਾਂ ਤੋਂ ਮਿੱਟੀ ਨਾਲ ਜੁੜੀ ਸਾਂਝ, ਰਵਾਇਤੀ ਕਲਾ ਨੂੰ ਅੱਜ ਵੀ ਸਾਂਭੀ ਬੈਠਾ ਬੰਤਾ ਸਿੰਘ ਅਗਲੀ ਖ਼ਬਰ ਗੁਰਦੇਵ ਸਿੰਘ ਲਾਖਣਾ ਤੇ ਭਗਵੰਤ ਸਿੰਘ ਕੰਬੋਕੇ ਨੇਮਾਰਕੀਟ ਕਮੇਟੀ ਖੇਮਕਰਨ ਅਧੀਨ ਆਉਦੀਆਂ ਮੰਡੀਆਂ ਚ ਝੋਨੇ ਦੀ ਸਰਕਾਰੀ ਖ਼ਰੀ...