ਚੰਡੀਗੜ੍ਹ, 28 ਅਕਤੂਬਰ - ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵਿਰੁੱਧ ਦਰਜ ਐਫ.ਆਈ.ਆਰ. 'ਤੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ, "ਪੰਜਾਬ ਵਿਚ ਨਸ਼ੇ 2007 ਤੋਂ 2017 ਦੇ ਵਿਚਕਾਰ ਆਏ, ਜਦੋਂ ਅਕਾਲੀ ਦਲ-ਭਾਜਪਾ ਗੱਠਜੋੜ ਸੱਤਾ ਵਿਚ ਸੀ। ਜਿਨ੍ਹਾਂ ਲੋਕਾਂ ਨੇ ਉਸ ਸਮੇਂ ਪੰਜਾਬ ਦੇ ਹਰ ਘਰ ਤੱਕ ਨਸ਼ੇ ਪਹੁੰਚਾਏ ਅਤੇ ਗੈਰ-ਕਾਨੂੰਨੀ ਢੰਗ ਨਾਲ ਸੈਂਕੜੇ ਕਰੋੜਾਂ ਦੀ ਦੌਲਤ ਇਕੱਠੀ ਕੀਤੀ, ਉਨ੍ਹਾਂ ਨੂੰ ਅੱਜ ਉਸੇ ਕਾਲੇ ਧਨ ਦੀ ਵਰਤੋਂ ਕਰਕੇ ਨਸ਼ਿਆਂ ਬਾਰੇ ਰੌਲਾ ਪਾਉਣ ਦਾ ਕੋਈ ਹੱਕ ਨਹੀਂ ਹੈ। ਪੰਜਾਬ ਦੇ ਲੋਕ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਉਹ ਭਾਵੇਂ ਜੋ ਮਰਜ਼ੀ ਬਿਆਨ ਦੇਣ, ਪਰ ਆਉਣ ਵਾਲੇ ਦਿਨਾਂ ਵਿਚ ਪੰਜਾਬ ਦੇ ਲੋਕ ਉਨ੍ਹਾਂ ਨੂੰ ਢੁਕਵਾਂ ਜਵਾਬ ਦੇਣਗੇ।"
ਮਾਨਸਾ ਵਿਚ ਕਥਿਤ ਤੌਰ 'ਤੇ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਇਕ ਵਿਅਕਤੀ ਦੀ ਮੌਤ ਦੇ ਮਾਮਲੇ 'ਤੇ ਉਨ੍ਹਾਂ ਕਿਹਾ, "ਮੈਂ ਕੋਈ ਜਾਂਚ ਅਧਿਕਾਰੀ ਨਹੀਂ ਹਾਂ ਜੋ ਇਹ ਦੱਸ ਸਕਾਂ ਕਿ ਇਹ ਮੌਤ ਨਸ਼ੇ ਕਾਰਨ ਹੋਈ ਹੈ ਜਾਂ ਇਹ ਕੋਈ ਕਤਲ ਹੈ। ਇਸ ਲਈ ਪੁਲਿਸ ਨੂੰ ਇਹ ਤੈਅ ਕਰਨ ਦਿਓ ਕਿ ਮੌਤ ਦਾ ਅਸਲ ਕਾਰਨ ਕੀ ਹੈ..."।
ਤਾਜ਼ਾ ਖ਼ਬਰਾਂ
Free
ਪੁਲਿਸ ਨੂੰ ਤੈਅ ਕਰਨ ਦਿਓ, ਮਾਨਸਾ ਚ ਕਥਿਤ ਮੌਤ ਦਾ ਅਸਲ ਕਾਰਨ ਕੀ ਹੈ - ਅਮਨ ਅਰੋੜਾ
ਚੰਡੀਗੜ੍ਹ, 28 ਅਕਤੂਬਰ - ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵਿਰੁੱਧ ਦਰਜ ਐਫ.ਆਈ.ਆਰ. 'ਤੇ ਪੰਜਾਬ ਦੇ ਕੈਬਨਿਟ...
ਅਜੀਤ ਡੈਸਕ
28-10-2026