29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਮੋਟਰਸਾਈਕਲ ਸਵਾਰਾਂ ਕੋਲੋਂ 4 ਕਿਲੋ ਤੋਂ ਵੱਧ ਹੈਰੋਇਨ ਬਰਾਮਦ

ਹਰੀਕੇ ਪੱਤਣ (ਤਰਨਤਾਰਨ), 29 ਅਕਤੂਬਰ (ਸੰਜੀਵ ਕੁੰਦਰਾ) - ਥਾਣਾ ਹਰੀਕੇ ਪੱਤਣ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ 2 ਮੋਟਰਸਾਈਕਲ...

ਅਜੀਤ ਡੈਸਕ 29-10-2026

ਹਰੀਕੇ ਪੱਤਣ (ਤਰਨਤਾਰਨ), 29 ਅਕਤੂਬਰ (ਸੰਜੀਵ ਕੁੰਦਰਾ) - ਥਾਣਾ ਹਰੀਕੇ ਪੱਤਣ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ 2 ਮੋਟਰਸਾਈਕਲ ਸਵਾਰਾਂ ਕੋਲੋਂ 4 ਕਿਲੋ ਤੋਂ ਵੱਧ ਹੈਰੋਇਨ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਡੀ.ਐਸ.ਪੀ. ਪੱਟੀ ਰਵੀਸ਼ੇਰ ਸਿੰਘ ਦੀ ਅਗਵਾਈ ਹੇਠ ਐਸ.ਐਚ.ਓ. ਹਰੀਕੇ ਪ੍ਰਭਜੀਤ ਸਿੰਘ ਗਿੱਲ ਨੇ ਪੁਲਿਸ ਪਾਰਟੀ ਸਮੇਤ ਤਿਉਹਾਰਾਂ ਦੇ ਮੱਦੇਨਜ਼ਰ ਹਰੀਕੇ ਬੂਹ ਪੁੱਲ 'ਤੇ ਵਿਸ਼ੇਸ਼  ਨਾਕਾਬੰਦੀ ਕੀਤੀ ਹੋਈ ਸੀ ਕਿ ਰਾਸ਼ਟਰੀ ਮਾਰਗ 54 'ਤੇ ਪਿੰਡ ਜੌਣੇਕੇ ਵਾਲੇ ਪਾਸਿਉਂ ਆਉਂਦੇ ਸਪਲੈਂਡਰ ਮੋਟਰਸਾਈਕਲ  ਨੂੰ ਰੋਕਿਆ, ਜਿਸ 'ਤੇ 2 ਨੋਜਵਾਨ ਸਵਾਰ ਸਨ। ਸ਼ੱਕ ਪੈਣ 'ਤੇ ਪੁਲਿਸ ਨੇ ਜਦ ਤਲਾਸ਼ੀ ਲਈ ਤਾਂ ਮੋਟਰਸਾਈਕਲ ਦੀ ਟੈਂਕੀ 'ਤੇ ਰੱਖੀ ਹੋਈ ਕਿੱਟ ਵਿਚੋਂ 2 ਕਿਲੋ 23 ਗ੍ਰਾਮ ਹੈਰੋਇਨ ਬਰਾਮਦ ਹੋਈ ਜਦ ਕਿ ਮੋਟਰਸਾਈਕਲ ਦੇ ਪਿੱਛੇ ਬੈਠੇ ਨੋਜਵਾਨ ਨੇ ਪਾਈ ਕਿੱਟ ਵਿਚੋਂ 2 ਕਿਲੋ 6 ਗ੍ਰਾਮ ਹੈਰੋਇਨ ਬਰਾਮਦ ਹੋਈ। ਕਾਬੂ ਕੀਤੇ ਨੋਜਵਾਨਾਂ ਦੀ ਪਹਿਚਾਣ ਦੇਵ ਪੁੱਤਰ ਦੀਪਕ ਵਾਸੀ ਮੁਕਤਸਰ ਅਤੇ ਲਵਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਦੋ ਬਲੋਚਨ ਥਾਣਾ ਸਾਦਿਕ ਫ਼ਰੀਦਕੋਟ ਵਜੋਂ ਹੋਈ। ਹਰੀਕੇ ਪੁਲਿਸ ਨੇ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪਿਛਲੀ ਖ਼ਬਰ ਸ਼ਰਧਾਲੂਆਂ ਵਲੋਂ ਡੀ.ਐੱਸ.ਪੀ. ਦਫ਼ਤਰ ਅੱਗੇ ਰੋਸ ਧਰਨਾ ਅਗਲੀ ਖ਼ਬਰ ਸ਼ਸ਼ੀ ਥਰੂਰ ਦੀ ਅਗਵਾਈ ਹੇਠ ਵਿਦੇਸ਼ ਮਾਮਲਿਆਂ ਬਾਰੇ ਸੰਸਦੀ ਕਮੇਟੀ ਦੀ ਮੀਟਿੰਗ ਅੱਜ