11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਅਸਾਮ: ਰੇਲਗੱਡੀ ਦਾ ਇੰਜਣ ਅਤੇ ਡੱਬੇ ਪਟੜੀ ਤੋਂ ਉਤਰੇ, 50 ਯਾਤਰੀ ਜ਼ਖਮੀ

ਗੁਹਾਟੀ, 11 ਨਵੰਬਰ- ਅਸਾਮ ਦੇ ਕਾਮਰੂਪ ਜ਼ਿਲ੍ਹੇ ਦੇ ਡਿਗਾਰੂ ਰੇਲਵੇ ਸਟੇਸ਼ਨ 'ਤੇ ਕੋਲਕਾਤਾ-ਸਾਈਰੰਗ ਐਕਸਪ੍ਰੈਸ (13125) ਦਾ ਇੰਜਣ ਅਤੇ ਪੰਜ ਡੱਬੇ ਅੱਜ ਸਵੇਰ ਕਰੀਬ 6:54 ਵਜੇ ਪਟੜੀ ਤੋਂ ਉਤਰ ਗਏ।

ਅਜੀਤ ਡੈਸਕ 11-11-2026

ਗੁਹਾਟੀ, 11 ਨਵੰਬਰ- ਅਸਾਮ ਦੇ ਕਾਮਰੂਪ ਜ਼ਿਲ੍ਹੇ ਦੇ ਡਿਗਾਰੂ ਰੇਲਵੇ ਸਟੇਸ਼ਨ 'ਤੇ ਕੋਲਕਾਤਾ-ਸਾਈਰੰਗ ਐਕਸਪ੍ਰੈਸ (13125) ਦਾ ਇੰਜਣ ਅਤੇ ਪੰਜ ਡੱਬੇ ਅੱਜ ਸਵੇਰ ਕਰੀਬ 6:54 ਵਜੇ ਪਟੜੀ ਤੋਂ ਉਤਰ ਗਏ। ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਵਿਚ ਲਗਭਗ 50 ਯਾਤਰੀ ਜ਼ਖਮੀ ਹੋਏ ਹਨ। ਹਾਲਾਂਕਿ ਰੇਲਵੇ ਨੇ ਕਿਹਾ ਕਿ ਸਾਰੇ ਯਾਤਰੀ ਸੁਰੱਖਿਅਤ ਹਨ।

ਨੌਰਥਈਸਟ ਫਰੰਟੀਅਰ ਰੇਲਵੇ (ਐਨਐਫਆਰ) ਦੇ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਡਿਗਾਰੂ ਸਟੇਸ਼ਨ 'ਤੇ ਟ੍ਰੇਨ ਨੂੰ ਉਲਟ ਲਾਈਨ ਵੱਲ ਮੋੜਿਆ ਜਾ ਰਿਹਾ ਸੀ। ਲੋਕੋ ਪਾਇਲਟ ਦੂਜੀ ਟ੍ਰੇਨ ਨੂੰ ਤਰਜੀਹ ਦੇਣ ਲਈ ਗਤੀ ਘਟਾਉਣ ਵਿਚ ਅਸਫ਼ਲ ਰਿਹਾ। ਇਸ ਕਾਰਨ ਟ੍ਰੇਨ ਉਲਟ ਲਾਈਨ 'ਤੇ ਬੈਰੀਕੇਡਾਂ ਨਾਲ ਟਕਰਾ ਗਈ, ਜਿਸ ਕਾਰਨ ਇੰਜਣ ਅਤੇ ਪੰਜ ਡੱਬੇ ਪਟੜੀ ਤੋਂ ਉਤਰ ਗਏ। ਰੇਲਵੇ ਵਲੋਂ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। 

ਪਿਛਲੀ ਖ਼ਬਰ 34 ਸਾਲ ਪੁਰਾਣੇ ਅਮਰੀਕ ਸਿੰਘ ਸਕਰੀ ਲਾਪਤਾ ਮਾਮਲੇ ਦਾ ਸੀ.ਬੀ.ਆਈ. ਅਦਾਲਤ ਵਲੋਂ ਐਸ.ਐਸ.ਪੀ. ਦੋਸ਼ੀ ਕਰਾਰ ਅਗਲੀ ਖ਼ਬਰ ਅਲੀਸ਼ੇਰ ਸੜਕ ਹਾਦਸੇ ਦੇ ਜ਼ਖ਼ਮੀਆਂ ’ਚੋਂ ਇਕ ਹੋਰ ਔਰਤ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 9 ਹੋਈ