ਨਵੀਂ ਦਿੱਲੀ, 11 ਨਵੰਬਰ (ਏਜੰਸੀ)-ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਆਪਣੀ ਮਾਡਲ ਪ੍ਰੇਮਿਕਾ, ਸਮਰੀਨ ਕੌਰ ਨਾਲ ਮੰਗਣੀ ਕਰ ਲਈ ਹੈ। ਅਰਸ਼ਦੀਪ ਨੂੰ ਇਕ ਗੋਡੇ ’ਤੇ ਬੈਠ ਕੇ ਸਮਰੀਨ ਨੂੰ ਪ੍ਰਪੋਜ਼ ਕਰਦੇ ਹੋਏ ਦੇਖਿਆ ਗਿਆ। ਬੁੱਧਵਾਰ ਨੂੰ, ਸਮਰੀਨ ਨੇ ਇੰਸਟਾਗ੍ਰਾਮ ’ਤੇ ਮੰਗਣੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਜੋ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈਆਂ ਹਨ।
ਆਪਣੀ ਪੋਸਟ ਵਿਚ, ਉਸਨੇ ਲਿਖਿਆ ਕਿ ਜ਼ਿੰਦਗੀ ਨੇ ਉਨ੍ਹਾਂ ਨੂੰ ਇਕ-ਦੂਜੇ ਦੇ ਨੇੜੇ ਲਿਆਂਦਾ ਹੈ, ਤੇ ਹੁਣ ਉਹ ਆਪਣੀ ਬਾਕੀ ਦੀ ਜ਼ਿੰਦਗੀ ਇਕ-ਦੂਜੇ ਦੇ ਨਾਲ ਬਿਤਾਉਣਾ ਚਾਹੁੰਦੇ ਹਨ। ਸਮਰੀਨ ਨੇ ਇਹ ਤਸਵੀਰਾਂ ਬੁੱਧਵਾਰ ਨੂੰ ਸ਼ਾਮ ਸਾਂਝੀਆਂ ਕੀਤੀਆਂ। ਕ੍ਰਿਕਟਰ ਹਾਰਦਿਕ ਪੰਡਯਾ ਨੇ ਵੀ ਇਸ ਜੋੜੇ ਨੂੰ ਵਧਾਈ ਦਿੱਤੀ ਤੇ ਲਿਖਿਆ ਕਿ ‘ਵਧਾਈਆਂ! ਰੱਬ ਤੁਹਾਨੂੰ ਦੋਵਾਂ ਨੂੰ ਹਮੇਸ਼ਾ ਖੁਸ਼ ਰੱਖੇ।’