ਮਾਸਕੋ, 19 ਸਤੰਬਰ (ਪੀ.ਟੀ.ਆਈ.) ਰੂਸ ਨੇ ਦੋਵਾਂ ਦੇਸ਼ਾਂ ਵਿਚਕਾਰ ਸਿਵਲ ਪ੍ਰਮਾਣੂ ਊਰਜਾ ਸਹਿਯੋਗ ਦੇ ਹਿੱਸੇ ਵਜੋਂ ਵੱਡੇ ਅਤੇ ਛੋਟੇ ਪ੍ਰਮਾਣੂ ਊਰਜਾ ਪਲਾਂਟਾਂ ਦੇ ਸਥਾਨੀਕਰਨ ਵਿੱਚ ਭਾਰਤ ਨੂੰ ਸਹਿਯੋਗ ਦੀ ਪੇਸ਼ਕਸ਼ ਕੀਤੀ ਹੈ, ਇਹ ਐਲਾਨ ਸ਼ੁੱਕਰਵਾਰ ਨੂੰ ਕੀਤਾ ਗਿਆ¢ ਰੂਸ ਇਸ ਸਮੇਂ ਤਾਮਿਲਨਾਡੂ ਵਿੱਚ ਕੁੰਡਨਕੁਲਮ ਪ੍ਰਮਾਣੂ ਊਰਜਾ ਪਲਾਂਟ (ਐਨ.ਪੀ.ਪੀ.) ਬਣਾ ਰਿਹਾ ਹੈ¢ਰਾਜ ਪ੍ਰਮਾਣੂ ਊਰਜਾ ਨਿਗਮ, ਰੋਸਾਟੋਮ ਦੇ ਅਨੁਸਾਰ, ਇਸ ਦੇ ਡਾਇਰੈਕਟਰ ਜਨਰਲ ਅਲੈਕਸੀ ਲੀਖਾਚੋਵ ਨੇ 15-20 ਸਤੰਬਰ ਨੂੰ ਵਿਆਨਾ ਵਿੱਚ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ (ਆਈ.ਏ.ਈ.ਏ.) ਦੇ ਜਨਰਲ ਕਾਨਫਰੰਸ ਦੇ 69ਵੇਂ ਸਾਲਾਨਾ ਸੈਸ਼ਨ ਦੇ ਮÏਕੇ 'ਤੇ ਭਾਰਤੀ ਵਫ਼ਦ ਨਾਲ ਆਪਣੀ ਮੁਲਾਕਾਤ ਦÏਰਾਨ ਇਹ ਪੇਸ਼ਕਸ਼ ਕੀਤੀ¢ ਰੋਸਾਟੋਮ ਦੇ ਰਣਨੀਤਕ ਭਾਈਵਾਲਾਂ ਵਿੱਚੋਂ ਇੱਕ-ਭਾਰਤ ਨਾਲ ਗੱਲਬਾਤ ਸ਼ਾਂਤੀਪੂਰਨ ਪ੍ਰਮਾਣੂ ਊਰਜਾ ਵਿੱਚ ਸਹਿਯੋਗ ਵਧਾਉਣ 'ਤੇ ਕੇਂਦਿ੍ਤ ਸੀ¢ ਰੋਸਾਟੋਮ ਨੇ ਭਾਰਤ ਦੀਆਂ ਮਜ਼ਬੂਤ ਉਦਯੋਗਿਕ ਸਮਰੱਥਾਵਾਂ ਦੇ ਨਿਰਮਾਣ, ਵੱਡੇ ਅਤੇ ਛੋਟੇ ਪੱਧਰ ਦੇ ਪ੍ਰਮਾਣੂ ਊਰਜਾ ਪਲਾਂਟ ਪ੍ਰੋਜੈਕਟਾਂ ਦੇ ਸਥਾਨਕੀਕਰਨ 'ਤੇ ਭਾਰਤ ਨਾਲ ਕੰਮ ਕਰਨ ਦੀ ਪੇਸ਼ਕਸ਼ ਕੀਤੀ | ਕੁੰਡਨਕੁਲਮ ਐੱਨ ਪੀ ਪੀ ਦੇ ਪਹਿਲੇ ਪੜਾਅ ਵਿੱਚ ਰੋਸਾਟੋਮ ਪਹਿਲਾਂ ਹੀ ਦੋ ਯੂਨਿਟਾਂ ਨੂੰ ਚਾਲੂ ਕਰ ਚੁੱਕਾ ਹੈ¢