10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

38 ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਸਮੇਤ 1 ਕਾਬੂ

ਅਜੀਤ ਡੈਸਕ 31-08-2025

ਮਾਹਿਲਪੁਰ, 30 ਅਗਸਤ (ਰਜਿੰਦਰ ਸਿੰਘ)-ਥਾਣਾ ਮਾਹਿਲਪੁਰ ਵਲੋਂ 38 ਖੁੱਲੀਆਂ ਨਸ਼ੀਲੀਆਂ ਗੋਲੀਆਂ ਸਮੇਤ 1 ਵਿਅਕਤੀ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਥਾਣੇਦਾਰ ਦਿਲਬਾਗ ਸਿੰਘ ਸਮੇਤ ਪੁਲਿਸ ਪਾਰਟੀ ਮਾਹਿਲਪੁਰ ਤੋਂ ਪਿੰਡ ਟੂਟੋਮਜਾਰਾ ਸਾਈਡ ਵੱਲ ਨੂੰ ਜਾ ਰਹੇ ਸੀ ਤਾਂ ਜੱਦੋ ਪੁਲਿਸ ਪਾਰਟੀ ਨੇੜੇ ਕੱਚਾ ਰਸਤਾ ਪਿੰਡ ਲੰਗੇਰੀ ਵੱਲ ਬਾਹੱਦ ਰਕਬਾ ਮਾਹਿਲਪੁਰ ਪੁੱਜੀ ਤਾਂ ਸੜਕ ਦੇ ਖੱਬੇ ਹੱਥ ਇਕ ਮੋਨਾ ਵਿਅਕਤੀ ਬੂਟਾ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਪਿੰਡ ਮੇਘੋਵਾਲ ਦੁਆਬਾ ਪੈਦਲ ਆੳਾੁਦਾ ਦਿਖਾਈ ਦਿੱਤਾ ਜਿਸ ਨੂੰ ਸ਼ੱਕ ਦੀ ਆਧਾਰ 'ਤੇ ਤਲਾਸ਼ੀ ਕਰਨ ਤੇ ਉਸ ਕੋਲੋਂ 38 ਖੁੱਲੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ | ਜਿਸ 'ਤੇ ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ |

ਪਿਛਲੀ ਖ਼ਬਰ ਤਿੰਨ ਦੋਸ਼ੀ ਹੈਰੋਇਨ ਤੇ ਦੜਾ ਸੱਟਾ ਲਗਾਉਂਦੇ ਕਾਬੂ ਅਗਲੀ ਖ਼ਬਰ ਅਗਲੇ ਹਫ਼ਤੇ ਸ਼ਰਧਾਲੂਆਂ ਲਈ ਖੋਲਿ੍ਹਆ ਜਾਵੇਗਾ ਗੁਰਦੁਆਰਾ ਕਰਤਾਰਪੁਰ ਸਾਹਿਬ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।