10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਤਿੰਨ ਦੋਸ਼ੀ ਹੈਰੋਇਨ ਤੇ ਦੜਾ ਸੱਟਾ ਲਗਾਉਂਦੇ ਕਾਬੂ

ਅਜੀਤ ਡੈਸਕ 31-08-2025

ਹੁਸ਼ਿਆਰਪੁਰ, 30 ਅਗਸਤ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਤਿੰਨ ਦੋਸ਼ੀਆਂ ਨੂੰ ਹੈਰੋਇਨ ਅਤੇ ਦੜਾ ਸੱਟਾ ਲਗਾਉਂਦੇ ਕਾਬੂ ਕੀਤਾ ਹੈ | ਮਾਡਲ ਟਾਊਨ ਪੁਲਿਸ ਨੇ ਪ੍ਰਭਾਤ ਚੋਂਕ ਦੇ ਨੇੜਿਉਂ ਇਕ ਸ਼ੱਕੀ ਵਿਅਕਤੀ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਉਸ ਕੋਲੋਂ 42 ਗ੍ਰਾਮ ਹੈਰੋਇਨ ਬਾਰਮਦ ਹੋਈ | ਇਸ ਦੀ ਪਛਾਣ ਸੌਰਵ ਸ਼ਰਮਾ ਵਾਸੀ ਮੁਹੱਲਾ ਟਿੱਬਾ ਸਾਹਿਬ ਵਜੋਂ ਹੋਈ | ਇਸ ਦੇ ਖਿਲਾਫ਼ ਐਨ.ਡੀ.ਪੀ.ਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ | ਇਸ ਦੌਰਾਨ ਪੁਲਿਸ ਨੇ ਬਸੀ ਖੁਆਜੂ ਮਾਰਕਿਟ ਤੋਂ ਦੋ ਵਿਅਕਤੀਆਂ ਨੂੰ ਦੜਾ ਸੱਟਾ ਲਗਾਉਂਦੇ ਗਿ੍ਫ਼ਤਾਰ ਕੀਤਾ | ਇਨ੍ਹਾਂ ਦੀ ਪਛਾਣ ਸੁਨੀਲ ਕੁਮਾਰ ਵਾਸੀ ਬਸੀ ਖੁਆਜੂ ਅਤੇ ਰਾਜਿੰਦਰ ਸਿੰਘ ਵਾਸੀ ਦਮੋਵਾਲ ਥਾਣਾ ਤਲਵਾੜਾ ਵਜੋਂ ਹੋਈ | ਤਲਾਸ਼ੀ ਲੈਣ 'ਤੇ ਇਨ੍ਹਾਂ ਕੋਲੋਂ 22120 ਰੁਪਏ ਦੀ ਨਕਦੀ ਬਰਾਮਦ ਹੋਈ | ਇਨ੍ਹਾਂ ਖਿਲਾਫ਼ ਜੂਆ ਐਕਟ ਤਹਿਤ ਕੇਸ ਦਰਜ ਕੀਤਾ ਗਿਆ |

ਪਿਛਲੀ ਖ਼ਬਰ ਕੈਨੇਡਾ ਭੇਜਣ ਦੇ ਨਾਂਅ 'ਤੇ 35 ਲੱਖ ਠੱਗੇ, 3 ਨਾਮਜ਼ਦ ਅਗਲੀ ਖ਼ਬਰ 38 ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਸਮੇਤ 1 ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।