ਮੁਕੇਰੀਆਂ, 30 ਅਗਸਤ (ਰਾਮਗੜ੍ਹੀਆ)- ਕੈਂਬਰਿਜ ਓਵਰਸੀਜ਼ ਸਕੂਲ ਦੇ ਖਿਡਾਰੀਆਂ ਨੇ ਆਪਣੀ ਮਿਹਨਤ ਅਤੇ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ 'ਤੇ 10ਵੇਂ ਸ਼ੋਟੋਕਾਈ ਇੰਡੀਪੈਂਡੈਂਸ ਕਰਾਟੇ ਕੱਪ 2025 'ਚ ਮੁਕਾਬਲੇ ਦੀ ਬੈੱਸਟ ਟੀਮ ਟਰਾਫ਼ੀ ਜਿੱਤੀ | ਪਿ੍ੰਸੀਪਲ ਮੋਨਿਕਾ ਠਾਕੁਰ ਨੇ ਦੱਸਿਆ ਕਿ ਇਹ ਵੱਕਾਰੀ ਮੁਕਾਬਲਾ ਸ਼ੋਟੋਕਾਈ ਕਰਾਟੇ ਡੂ ਐਸੋਸੀਏਸ਼ਨ ਪੰਜਾਬ ਦੁਆਰਾ ਬਟਾਲਾ (ਜ਼ਿਲ੍ਹਾ ਗੁਰਦਾਸਪੁਰ) 'ਚ ਹੋਈ, ਜਿਸ ਵਿਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ 26 ਸਕੂਲਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ | ਮਨਸੀਰਤ ਕੌਰ, ਦਿਵਯਾਂਸ਼ ਠਾਕੁਰ, ਹਰਗੁਣ ਸਿੰਘ, ਅਨਵੀ ਸ਼ਰਮਾ, ਆਰੂਸ਼ ਠਾਕੁਰ, ਤਾਨੀਆ, ਮਾਧਵ ਪ੍ਰੈਸ਼ਰ , ਅਰਨਵ ਵਰਮਾ, ਆਰਾਧਿਆ, ਸਮਰਜੀਤ ਸਿੰਘ ਪੇਲੀਆ, ਸ਼ਿਵਾਂਸ਼ ਕਟੋਚ, ਅਨਿਕਾ ਸ਼ਰਮਾ, ਦਕਸ਼ ਮਹਾਜਨ, ਰੁਦਰਪ੍ਰਤਾਪ ਸਿੰਘ, ਤਰੁਣ ਮਿਨਹਾਸ, ਰਾਧਿਕਾ ਘੁੰਮਣ ਸਾਹਿਬਦੀਪ ਸਿੰਘ ਅਤੇ ਹਰਪ੍ਰੀਤ ਕੌਰ ਨੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ | ਮੁਕਾਬਲੇ ਵਿਚ ਹਿੱਸਾ ਲੈ ਕੇ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਸ਼ਾਨਦਾਰ ਪ੍ਰਤਿਭਾ ਅਤੇ ਅਨੁਸ਼ਾਸਨ ਦਾ ਪ੍ਰਦਰਸ਼ਨ ਕੀਤਾ ਅਤੇ ਪਹਿਲਾ ਇਨਾਮ ਜਿੱਤਿਆ | ਖਿਡਾਰੀਆਂ ਨੇ ਇਸ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 17 ਸੋਨੇ ਦੇ ਤਗਮੇ ਅਤੇ 1 ਚਾਂਦੀ ਦਾ ਤਗਮਾ ਜਿੱਤਿਆ | ਕੋਚ ਤਰੁਣ ਮਾਲਿਆ ਦੀ ਅਗਵਾਈ ਹੇਠ, ਸਾਡੀ ਸਕੂਲ ਦੀ ਟੀਮ ਨੇ ਸਾਰੇ ਭਾਗ ਲੈਣ ਵਾਲੇ ਸਕੂਲਾਂ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਸਕੂਲ ਦੇ ਐਮ.ਡੀ. ਸਚਿਨ ਸਮਿਆਲ ਅਤੇ ਚੇਅਰਪਰਸਨ ਸ਼ਿਖਾ ਸਮਿਆਲ ਨੇ ਜੇਤੂ ਖਿਡਾਰੀਆਂ ਅਤੇ ਕੋਚ ਦੀ ਇਸ ਪ੍ਰਾਪਤੀ 'ਤੇ ਵਧਾਈ ਦਿੰਦੇ ਹੋਏ ਖ਼ੁਸ਼ੀ ਪ੍ਰਗਟ ਕੀਤੀ ਅਤੇ ਕਿਹਾ ਕਿ ਇਹ ਜਿੱਤ ਸਖ਼ਤ ਮਿਹਨਤ, ਸਮਰਪਣ ਅਤੇ ਨਿਯਮਤ ਅਭਿਆਸ ਦੇ ਨਾਲ-ਨਾਲ ਸਕੂਲ ਵਿਚ ਦਿੱਤੀ ਜਾਣ ਵਾਲੀ ਸੰਪੂਰਨ ਸਿੱਖਿਆ ਅਤੇ ਨਿਰੰਤਰ ਉਤਸ਼ਾਹ ਦਾ ਪ੍ਰਤੀਕ ਹੈ |