08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਕਿਸਾਨ ਆਗੂ ਅਮਰਜੀਤ ਸਿੰਘ ਅਤੇ ਤਰਲੋਕ ਸਿੰਘ ਵਲੋਂ ਹੜ੍ਹ ਪੀੜਤਾਂ ਦੀ ਮਦਦ ਦੀ ਗੁਹਾਰ

ਅਜੀਤ ਡੈਸਕ 31-08-2025

ਮੁਕੇਰੀਆਂ, 30 ਅਗਸਤ (ਰਾਮਗੜ੍ਹੀਆ)- ਕਿਸਾਨ ਆਗੂਆਂ ਅਮਰਜੀਤ ਸਿੰਘ ਅਤੇ ਤਰਲੋਕ ਸਿੰਘ ਨੇ ਹੜ੍ਹ ਪ੍ਰਭਾਵਿਤ ਪਿੰਡ ਹਲੇੜ, ਜਨਾਰਧਨ, ਮੋਤਲਾ, ਕੋਲੀਆਂ ਅਤੇ ਮਹਿਤਾਬਪੁਰ 'ਚ ਜਾਣ ਉਪਰੰਤ ਦੱਸਿਆ ਕਿ ਇਨ੍ਹਾਂ ਪਿੰਡਾਂ ਵਿਚ ਦਰਿਆ ਬਿਆਸ ਅਤੇ ਪੌਂਗ ਡੈਮ ਤੋਂ ਭਾਰੀ ਮਾਤਰਾ ਵਿਚ ਪਾਣੀ ਆਉਣ ਕਾਰਨ ਜਿੱਥੇ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਦੀਆਂ ਅਨਾਜ ਤੇ ਗੰਨੇ ਦੀ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ, ਉੱਥੇ ਹਰਾ ਚਾਰਾ ਵੀ ਪੂਰੀ ਤਰ੍ਹਾਂ ਤਬਾਹ ਹੋ ਚੁੱਕਾ ਹੈ ਅਤੇ ਬਹੁਤ ਸਾਰੇ ਕਿਸਾਨਾਂ ਦਾ ਸੁੱਕਾ ਚਾਰਾ ਵੀ ਖ਼ਰਾਬ ਹੋ ਚੁੱਕਾ ਹੈ | ਉਨ੍ਹਾਂ ਕਿਹਾ ਹੜ੍ਹਾਂ ਤੋਂ ਬਚੇ ਪਸ਼ੂ ਹੁਣ ਭੁੱਖੇ ਮਰਨ ਲਈ ਮਜਬੂਰ ਹਨ ਅਤੇ ਜੇਕਰ ਸਮਾਂ ਰਹਿੰਦਿਆਂ ਹਰਾ ਚਾਰਾ ਨਾ ਦਿੱਤਾ ਗਿਆ ਤਾਂ ਪਸ਼ੂਆਂ ਦੀ ਹਾਲਤ ਹੋਰ ਵੀ ਖ਼ਰਾਬ ਹੋ ਜਾਵੇਗੀ ਅਤੇ ਕਿਸਾਨਾਂ ਦਾ ਵੀ ਕਾਫ਼ੀ ਨੁਕਸਾਨ ਹੋਵੇਗਾ | ਇਸ ਕਾਰਨ ਉਨ੍ਹਾਂ ਕਿਸਾਨਾਂ ਤੇ ਮਜ਼ਦੂਰ ਹਿਤੈਸ਼ੀ ਜਥੇਬੰਦੀਆਂ, ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੂੰ ਬੇਨਤੀ ਕੀਤੀ ਉਹ ਇਹ ਇਨ੍ਹਾਂ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਕਿਸਾਨਾਂ ਤੱਕ ਹਰਾ ਤੇ ਸੁੱਕਾ ਚਾਰਾ ਪਹੁੰਚਾਉਣ ਤਾਂ ਕਿ ਉਨ੍ਹਾਂ ਦੇ ਪਸ਼ੂ ਧਨ ਨੂੰ ਬਚਾਇਆ ਜਾ ਸਕੇ |

ਪਿਛਲੀ ਖ਼ਬਰ ਅਧਿਆਪਕ ਯੂਨੀਅਨ ਵਲੋਂ ਸਾਂਸਦ ਡਾ. ਰਾਜ ਕੁਮਾਰ ਨੂੰ ਦਿੱਤਾ ਮੰਗ ਪੱਤਰ <br/> ਅਗਲੀ ਖ਼ਬਰ ਲਾਪਤਾ ਸਰੂਪਾਂ ਮਾਮਲੇ 'ਚ ਸਰਕਾਰ ਨੂੰ ਕਾਰਵਾਈ ਦੇ ਆਦੇਸ਼ ਭਾਈ ਵਡਾਲਾ ਦੀ ਜਿੱਤ-ਜਥੇਦਾਰ ਮੁਲਤਾਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।