ਹੁਸ਼ਿਆਰਪੁਰ, 30 ਅਗਸਤ (ਨਰਿੰਦਰ ਸਿੰਘ ਬੱਡਲਾ)-ਪੰਜਾਬ ਰਾਜ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ ਪੰਜਾਬ ਵਲੋਂ ਮਾ. ਸਰਬਜੀਤ ਸਿੰਘ ਮੰਝ ਦੀ ਅਗਵਾਈ 'ਚ ਸਾਂਸਦ ਡਾ. ਰਾਜ ਕੁਮਾਰ ਨੂੰ ਮੰਗ ਪੱਤਰ ਦਿੱਤਾ ਗਿਆ | ਜਿਸ 'ਚ ਮੰਗ ਕੀਤੀ ਗਈ ਕਿ ਅਪ੍ਰੈਲ 2025 ਤੋਂ ਬਿਨਾਂ ਤਨਖ਼ਾਹ ਆਰਥਿਕ ਤੰਗੀ ਨਾਲ ਜੂਝ ਰਹੇ ਕੇਡਰ ਸਟਾਫ਼ ਦੀ ਤਨਖ਼ਾਹ ਲਈ ਜਲਦ ਤੋਂ ਜਲਦ ਗ੍ਰਾਂਟ ਜਾਰੀ ਕੀਤੀ ਜਾਵੇ ਅਤੇ ਏਡਿਡ ਸਕੂਲਾਂ 'ਚ 8100 ਪੋਸਟਾਂ ਖ਼ਾਲੀ ਹੋਣ ਦੇ ਬਾਵਜੂਦ ਸਕੂਲਾਂ ਨੂੰ ਚਲਾ ਰਹੀਆਂ ਮੈਨੇਜਮੈਟਾਂ ਦੇ ਖਾਤਿਆਂ ਦੇ ਜਾਂਚ ਦੇ ਬਹਾਨੇ ਬਚਦੇ 1400 ਏਡਿਡ ਸਟਾਫ਼ ਦੀ ਗਰਾਂਟ ਬੰਦ ਕਰਨ ਦੇ ਦੇ ਬਹਾਨੇ ਬਚਦੇ 1400 ਏਡਿਡ ਸਟਾਫ਼ ਦੀ ਗ੍ਰਾਂਟ ਬੰਦ ਕਰਨ ਦੇ ਖ਼ਦਸ਼ੇ ਦੇ ਚੱਲਦਿਆਂ ਵਿਭਾਗ ਦਾ ਪੱਤਰ ਵਾਪਸ ਲਿਆ ਜਾਵੇ | ਇਸੇ ਤਰ੍ਹਾਂ 30 ਬੱਚਿਆਂ ਦੀ ਗਿਣਤੀ ਤੋਂ ਛੂਟ ਦਿੱਤੀ ਜਾਵੇ ਜਾਂ ਘੱਟ ਗਿਣਤੀ ਸਕੂਲ ਦਾ ਸਟਾਫ਼ ਹੋਰਨਾਂ ਸਕੂਲਾਂ 'ਚ ਬਦਲਿਆ ਜਾਵੇ | ਛੇਵੇਂ ਪੇ ਕਮਿਸ਼ਨ ਦੇ ਅਨੁਸਾਰ ਐਚ ਆਰ ਏ ਅਤੇ ਮੈਡੀਕਲ ਭੱਤਾ ਦਿੱਤਾ ਜਾਵੇ | ਸਰਕਾਰੀ ਕਰਮਚਾਰੀਆਂ ਵਾਂਗ 25 ਸਾਲ ਦੀ ਸੇਵਾ ਪੂਰੀ ਹੋਣ 'ਤੇ ਪੈਨਸ਼ਨ ਦਾ ਲਾਭ ਲੈਣ ਲਈ ਪੱਤਰ ਜਾਰੀ ਕੀਤਾ ਜਾਵੇ | ਇਸ ਮੌਕੇ ਸਾਂਸਦ ਡਾ. ਰਾਜ ਕੁਮਾਰ ਨੇ ਭਰੋਸਾ ਦਿੱਤਾ ਕਿ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਸਟਾਫ਼ ਦੀਆਂ ਮੰਗਾਂ ਵੱਲ ਜ਼ਰੂਰ ਧਿਆਨ ਦਿੱਤਾ ਜਾਵੇਗਾ |